ਗੈਂਗਸਟਰ ਭੂਪੀ ਰਾਣਾ ‘ਤੇ ਫਾਇਰਿੰਗ ਕਰਨ ਚੰਡੀਗੜ੍ਹ ਪੁੱਜੀ ਔਰਤ ਗ੍ਰਿਫ਼ਤਾਰ, ਬਣਨਾ ਚਾਹੁੰਦੀ ਸੀ ਗੈਂਗਸਟਰ

ਗੈਂਗਸਟਰਾਂ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਤੇ ਰੋਹਿਤ ਗੋਦਾਰਾ ਦੇ ਇਸ਼ਾਰਿਆਂ ‘ਤੇ ਵਕੀਲ ਦੀ ਡਰੈੱਸ ‘ਚ ਅਦਾਲਤ ‘ਚ ਦਾਖਲ ਹੋ ਕੇ ਗੈਂਗਸਟਰ ਭੂਪੀ ਰਾਣਾ ‘ਤੇ ਗੋਲੀਆਂ ਚਲਾਉਣ ਦੀ ਫ਼ਿਰਾਕ ‘ਚ ਘੁੰਮ ਰਹੀ ਔਰਤ ਨੂੰ ਕ੍ਰਾਈਮ ਬ੍ਰਾਂਚ ਨੇ ਸ਼ੁੱਕਰਵਾਰ ਨੂੰ ਗ੍ਰਿਫ਼ਤਾਰ ਕਰ ਲਿਆ। ਲੜਕੀ ਦੀ ਪਛਾਣ ਮਾਇਆ ਉਰਫ਼ ਕਸ਼ਿਸ਼ ਉਰਫ਼ ਪੂਜਾ ਸ਼ਰਮਾ, ਰਾਜਸਥਾਨ ਦੇ ਝੁੰਝੁਨੂ ਜ਼ਿਲ੍ਹੇ ਦੇ ਪਿੰਡ ਨਰਹਰ ਵਜੋਂ ਹੋਈ ਹੈ। ਲੜਕੀ ਦੇ ਹੱਥ ‘ਤੇ AK-47 ਦਾ ਟੈਟੂ ਵੀ ਬਣਿਆ ਹੋਇਆ ਹੈ। ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਹ ਵੀ ਗੈਂਗਸਟਰ ਬਣਨਾ ਚਾਹੁੰਦੀ ਸੀ। ਐਸਪੀ ਕੇਤਨ ਬਾਂਸਲ ਤੇ ਡੀਐਸਪੀ ਕਰਾਈਮ ਉਦੈਪਾਲ ਸਿੰਘ ਨੇ ਦੱਸਿਆ ਕਿ ਪੂਜਾ ਸ਼ਾਦੀਸ਼ੁਦਾ ਹੈ। ਝਗੜੇ ਕਾਰਨ ਉਸ ਨੇ ਘਰ ਛੱਡ ਦਿੱਤਾ ਹੈ। ਉਹ ਇੰਟਰਨੈੱਟ ਮੀਡੀਆ ‘ਤੇ ਹਿਸਟਰੀ-ਸ਼ੀਟਰ ਰਾਕੇਸ਼ ਉਰਫ਼ ਹਨੀ ਰਾਹੀਂ ਗੈਂਗਸਟਰ ਰੋਹਿਤ ਗੋਦਾਰਾ ਦੇ ਸੰਪਰਕ ‘ਚ ਆਈ ਸੀ। ਗੋਦਾਰਾ ਨੇ ਉਸ ਨੂੰ 25 ਹਜ਼ਾਰ ਰੁਪਏ ਤੇ ਇਕ ਮੋਬਾਈਲ ਫੋਨ ਦਿੱਤਾ ਅਤੇ ਚੰਡੀਗੜ੍ਹ ਜਾਣ ਲਈ ਕਿਹਾ। ਰੋਹਤਕ ਦੇ ਸਚਿਨ, ਉਮੰਗ ਤੇ ਫਰੀਦਾਬਾਦ ਦੇ ਟਾਈਗਰ ਨੇ ਚੰਡੀਗੜ੍ਹ ‘ਚ ਗੋਲਡੀ ਬਰਾੜ ਦੇ ਕਹਿਣ ‘ਤੇ ਉਸ ਨਾਲ ਮੁਲਾਕਾਤ ਕੀਤੀ ਸੀ। ਇਹ ਲੋਕ 11 ਦਿਨਾਂ ਤੋਂ ਚੰਡੀਗੜ੍ਹ ‘ਚ ਘੁੰਮ ਰਹੇ ਸਨ। ਪੁਲਿਸ ਪੁੱਛਗਿੱਛ ‘ਚ ਸਾਹਮਣੇ ਆਇਆ ਸੀ ਕਿ ਵਕੀਲਾਂ ਦੇ ਕੱਪੜੇ ਪਹਿਨੇ ਗੈਂਗਸਟਰ ਅਦਾਲਤ ਦੇ ਅੰਦਰ ਹੀ ਭੂਪੀ ਰਾਣਾ ਨੂੰ ਮਾਰਨ ਵਾਲੇ ਸਨ। ਅਹਿਮ ਗੱਲ ਇਹ ਸਾਹਮਣੇ ਆਈ ਹੈ ਕਿ ਪੂਜਾ ਸ਼ਰਮਾ ਨੇ ਭੂਪੀ ਰਾਣਾ ਦਾ ਕਤਲ ਕਰਨਾ ਸੀ। ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਪੂਜਾ ਸ਼ਰਮਾ ਲਗਾਤਾਰ ਗੈਂਗਸਟਰ ਰੋਹਿਤ ਗੋਦਾਰਾ ਦੇ ਸੰਪਰਕ ‘ਚ ਸੀ। ਰਾਜਨ ਦੇ ਕਤਲ ਦੀ ਸਾਜ਼ਿਸ਼ ਰਚੀ ਗਈ ਸੀ। ਕੁਝ ਦਿਨ ਪਹਿਲਾਂ ਯਮੁਨਾਨਗਰ ‘ਚ ਰਾਜਨ ਨਾਂ ਦੇ ਹਿਸਟਰੀਸ਼ੀਟਰ ਦਾ ਕਤਲ ਕਰ ਦਿੱਤਾ ਗਿਆ ਸੀ। ਉਸ ਦੀ ਲਾਸ਼ ਨਹਿਰ ‘ਚ ਪਈ ਮਿਲੀ। ਦੱਸਿਆ ਜਾ ਰਿਹਾ ਹੈ ਕਿ ਉਹ ਗੋਲਡੀ ਬਰਾੜ ਦਾ ਮੁੱਖ ਸ਼ੂਟਰ ਸੀ। ਗੋਲਡੀ ਨੂੰ ਸ਼ੱਕ ਸੀ ਕਿ ਰਾਜਨ ਦਾ ਕਤਲ ਭੂਪੀ ਰਾਣਾ ਨੇ ਕੀਤਾ ਹੈ।

Leave a Reply

Your email address will not be published. Required fields are marked *