ਪੰਜਾਬ ਸਿਹਤ ਕ੍ਰਾਂਤੀ ਵੱਲ ਵਧ ਰਿਹਾ ਹੈ। ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣ ਦਾ ‘ਆਮ ਆਦਮੀ ਕਲੀਨਿਕ’ ਮਾਡਲ ਲਗਾਤਾਰ ਅੱਗੇ ਵੱਧ ਰਿਹਾ ਹੈ। ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੋ ਦਿਨਾਂ ਪੰਜਾਬ ਦੌਰੇ ‘ਤੇ ਹਨ। ਇਸ ਤੋਂ ਇਲਾਵਾ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਕੇਜਰੀਵਾਲ 165 ਆਮ ਆਦਮੀ ਕਲੀਨਿਕਾਂ ਅਤੇ ਹੋਰ ਵੱਡੇ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਲੋਕਾਂ ਨੂੰ ਮਿਆਰੀ ਸਿਹਤ ਸਹੂਲਤ ਦੇਣ ਵਾਲਾ ‘ਆਮ ਆਦਮੀ ਕਲੀਨਿਕ’ ਮਾਡਲ ਲਗਾਤਾਰ ਅੱਗੇ ਵਧ ਰਿਹਾ ਹੈ…ਅੱਜ ਮੈਂ ਤੇ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ 165 ਨਵੇਂ ਕਲੀਨਿਕ ਲੋਕਾਂ ਨੂੰ ਸਮਰਪਿਤ ਕਰਨ ਜਾ ਰਹੇ ਹਾਂ…ਜਿਸ ਨਾਲ ਪੰਜਾਬ ‘ਚ ਇਹਨਾਂ ਦੀ ਗਿਣਤੀ 829 ਹੋ ਜਾਵੇਗੀ… ਸਾਡਾ ਖੁਆਬ, ਸਿਹਤਮੰਦ… pic.twitter.com/06MIKtJ122
— Bhagwant Mann (@BhagwantMann) March 2, 2024
ਇਹ ਜਾਣਕਾਰੀ ਭਗਵੰਤ ਮਾਨ ਨੇ ਦਿੱਤੀ। ਉਨ੍ਹਾਂ ਕਿਹਾ ਕਿ ਅੱਜ ਮੈਂ ਅਤੇ ਸਾਡੇ ਰਾਸ਼ਟਰੀ ਕੋਆਰਡੀਨੇਟਰ ਅਰਵਿੰਦ ਕੇਜਰੀਵਾਲ 165 ਨਵੇਂ ਕਲੀਨਿਕ ਲੋਕਾਂ ਨੂੰ ਸਮਰਪਿਤ ਕਰਨ ਜਾ ਰਹੇ ਹਾਂ। ਉਨ੍ਹਾਂ ਅੱਗੇ ਕਿਹਾ ਕਿ ਇਸ ਨਾਲ ਪੰਜਾਬ ਨੂੰ ਮਦਦ ਮਿਲੇਗੀ। ਹੁਣ ਪੰਜਾਬ ਵਿੱਚ ਕੁੱਲ ਗਿਣਤੀ 829 ਹੋ ਗਈ ਹੈ।