ਪੰਜਾਬ ਸਰਕਾਰ ਅੱਜ ਵਿਧਾਨ ਸਭਾ ਵਿਚ ਸਾਲ 2024-25 ਦਾ ਅਪਣਾ ਤੀਜਾ ਬਜਟ ਪੇਸ਼ ਕਰ ਰਹੀ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਬਜਟ ਪੇਸ਼ ਕਰ ਰਹੇ ਹਨ। ਆਗਾਮੀ ਲੋਕ ਸਭਾ, ਨਗਰ ਨਿਗਮ ਅਤੇ ਪੰਚਾਇਤੀ ਚੋਣਾਂ ਨੂੰ ਧਿਆਨ ਵਿਚ ਰੱਖ ਕੇ ਸਾਰੇ ਐਲਾਨ ਕੀਤੇ ਜਾਣਗੇ। ਸੱਭ ਦਾ ਧਿਆਨ ਅੱਜ ਪੇਸ਼ ਹੋ ਰਹੇ ਪੰਜਾਬ ਦੇ ਬਜਟ ‘ਤੇ ਰਹੇਗਾ, ਲੋਕਾਂ ਨੂੰ ਵੀ ਕਾਫ਼ੀ ਸਹੂਲਤਾਂ ਮਿਲਣ ਦੀ ਆਸ ਹੈ। 11.18 AM :ਖ਼ਜ਼ਾਨਾ ਮੰਤਰੀ ਹਰਪਾਲ ਚੀਮਾ ਨੇ ਬਜਟ ਪੇਸ਼ ਕਰਨਾ ਸ਼ੁਰੂ ਕੀਤਾ। ਇਸ ਤੋਂ ਪਹਿਲਾਂ ਉਨ੍ਹਾਂ ਨੇ ਪਿਛਲੇ 2 ਸਾਲਾਂ ਦੀ ਰੀਪੋਰਟ ਸਾਂਝੀ ਕੀਤੀ। ਉਨ੍ਹਾਂ ਸ਼ਾਇਰਾਨਾ ਅੰਦਾਜ਼ ਵਿਚ ਕਿਹਾ, ‘ਜਿਸ ਦਿਨ ਸੇ ਚਲਾ ਹੂੰ ਮੇਰੀ ਮੰਜ਼ਲ ਪੇ ਨਜ਼ਰ ਹੈ, ਆਂਖੋਂ ਨੇ ਕਭੀ ਮੀਲ ਕਾ ਪੱਥਰ ਨਹੀਂ ਦੇਖਾ’। ਉਨ੍ਹਾਂ ਸਰਕਾਰ ਦੀਆਂ ਪ੍ਰਾਪਤੀਆਂ ਸਾਂਝੀਆਂ ਕਰਦਿਆਂ ਦਸਿਆ-
-ਟੈਕਸ ਮਾਲੀਆ ‘ਚ 2012 ਤੋਂ 17 ਦੌਰਾਨ ਸਿਰਫ਼ 7% ਦਰ ਰਹੀਂ ਫਿਰ 2017-22 ਤਕ 6% ਦਰ ਰਹੀਂ। ਹੁਣ ਮੌਜੂਦਾ ਸਰਕਾਰ ‘ਚ 13% ਦਰ ਰਹੀ।
-8 ਲੱਖ ਨਾਗਰਿਕਾਂ ਨੂੰ ‘ਆਪ ਦੀ ਸਰਕਾਰ ਤੁਹਾਡੇ ਦੁਆਰਾ’ ਤਹਿਤ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ
-ਗਲੋਬਲ ਹੈਲਥ ਸਮਿਟ 23 ‘ਚ ਪੰਜਾਬ ਨੂੰ ਪਹਿਲਾ ਸਥਾਨ ਹਾਸਲ ਹੋਇਆ।
-40437 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਪ੍ਰਦਾਨ ਕੀਤੀਆਂ ਗਈਆਂ। ਅੰਦਾਜ਼ਨ ਹਰ ਰੋਜ਼ 55 ਨੌਕਰੀਆਂ ਦਿਤੀਆਂ ਜਾ ਰਹੀਆਂ ਹਨ।
-ਕੇਂਦਰ ਨੇ ਪੰਜਾਬ ਪ੍ਰਤੀ ਬੇਰੁਖੀ ਦਿਖਾਈ ਹੈ ਜਿਸ ਵਿਚ ਸਿਹਤ ਮਿਸ਼ਨ, ਪੇਂਡੂ ਵਿਕਾਸ ਫੰਡ ਆਦਿ ਦੇ 8,000 ਕਰੋੜ ਰੁਪਏ ਰੋਕ ਲਏ ਗਏ ਹਨ।
-ਮੌਜੂਦਾ ਸਾਲ ‘ਚ ਵਿਕਾਸ ਦਰ 9.41% ਰਹੀ ਹੈ।