ਤਪਾ ਮੰਡੀ- ਬਠਿੰਡਾ ਅੰਬਾਲਾ ਛਾਉਣੀ ਖੇਤਰ ’ਚ ਰੇਲ ਮੁਸਾਫਿਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਰਾਜਪੁਰਾ-ਬਠਿੰਡਾ ਸੈਕਸ਼ਨ ਨੂੰ ਦੁੱਗਣਾ ਕਰਨ ਦੇ ਸਬੰਧ ’ਚ ਨਾਨ-ਇੰਟਰਲਾਕਿੰਗ ਦਾ ਕੰਮ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਅੰਬਾਲਾ ਡਵੀਜ਼ਨ ਦੇ ਸੀਨੀਅਰ ਵਪਾਰਕ ਸੂਚਨਾ ਅਧਿਕਾਰੀ ਨਵੀਨ ਕੁਮਾਰ ਨੇ ਦੱਸਿਆ ਕਿ 23 ਤੋਂ 29 ਮਾਰਚ ਤੱਕ ਬਠਿੰਡਾ-ਅੰਬਾਲਾ ਕੈਂਟ ਰੇਲਗੱਡੀ ਨੰਬਰ 04558, ਅੰਬਾਲਾ-ਬਠਿੰਡਾ 04547, ਧੂਰੀ-ਬਠਿੰਡਾ 14509, ਬਠਿੰਡਾ-ਅੰਬਾਲਾ ਕੈਂਟ 0514, ਧੂਰੀ-ਬਠਿੰਡਾ 04765 ਅਤੇ ਬਠਿੰਡਾ-ਧੂਰੀ 04766 ਰੱਦ ਰਹੇਗੀ। ਇਸ ਤੋਂ ਇਲਾਵਾ ਸ਼੍ਰੀ ਗੰਗਾਨਗਰ-ਅੰਬਾਲਾ ਕੈਂਟ ਟਰੇਨ ਨੰਬਰ 14735 22 ਤੋਂ 29 ਮਾਰਚ ਤੱਕ ਸਿਰਫ਼ ਬਠਿੰਡਾ ਤੱਕ ਚੱਲੇਗੀ ਅਤੇ ਬਠਿੰਡਾ ਤੋਂ ਅੰਬਾਲਾ ਤੱਕ ਰੱਦ ਰਹੇਗੀ। ਟਰੇਨ ਨੰਬਰ 14525 ਬਰਨਾਲਾ ਸਟੇਸ਼ਨ ’ਤੇ ਰੱਦ ਰਹੇਗੀ। ਟਰੇਨ ਨੰਬਰ 14736 ਅੰਬਾਲਾ ਕੈਂਟ ਸ਼੍ਰੀ ਗੰਗਾਨਗਰ ਬਠਿੰਡਾ ਤੋਂ ਚੱਲੇਗੀ ਅਤੇ 14526 ਸ਼੍ਰੀ ਗੰਗਾਨਗਰ ਅੰਬਾਲਾ ਕੈਂਟ 23 ਮਾਰਚ ਤੋਂ 29 ਮਾਰਚ ਤੱਕ ਬਰਨਾਲਾ ਤੱਕ ਚੱਲੇਗੀ।