ਹੁਸ਼ਿਆਰਪੁਰ ਦੀ ਫੂਡ ਸਟਰੀਟ ‘ਤੇ ਟ੍ਰੈਕਟਰ ਸਟੰਟ ਦੀ ਵੀਡੀਓ ਸਾਹਮਣੇ ਆਈ ਹੈ। ਜਿਸ ‘ਚ ਨੌਜਵਾਨ ਆਪਣੇ ਟ੍ਰੈਕਟਰ ਨਾਲ ਖਤਰਨਾਕ ਸਟੰਟ ਕਰਦਾ ਨਜ਼ਰ ਆ ਰਿਹਾ ਹੈ। ਗ਼ਨੀਮਤ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਨਹੀਂ ਤਾਂ ਇਸ ਸਟੰਟ ਵਿੱਚ ਵੱਡਾ ਹਾਦਸਾ ਵਾਪਰ ਸਕਦਾ ਸੀ। ਵੀਡੀਓ ਵਾਇਰਲ ਹੋਣ ਮਗਰੋਂ ਪੁਲਿਸ ਨੇ ਚਾਲਕ ਖਿਲਾਫ ਐਕਸ਼ਨ ਲਿਆ। ਟ੍ਰੈਕਟਰ ਨਿਊ ਹਾਲੈਂਡ ਕੰਪਨੀ ਦਾ ਦੱਸਿਆ ਜਾ ਰਿਹਾ ਹੈ। ਵੀਡੀਓ ‘ਚ ਨੌਜਵਾਨ ਟ੍ਰੈਕਟਰ ਦੇ ਅੱਗੇ ਲੱਗੇ ਦੋ ਟਾਇਰ ਚੁੱਕ ਕੇ ਚਲਾਉਦਾ ਦਿਖਾਈ ਦੇ ਰਿਹਾ ਹੈ। ਇਸ ਵੀਡੀਓ ‘ਚ ਟ੍ਰੈਕਟਰ ਦੇ ਆਲੇ-ਦੁਆਲੇ ਲੋਕ ਵੀ ਨਜ਼ਰ ਆ ਰਹੇ ਹਨ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਵੀ ਕਾਰਵਾਈ ਕੀਤੀ। ਪੁਲਿਸ ਨੇ ਟ੍ਰੈਕਟਰ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਡਰਾਈਵਰ ਦਾ ਵੀ ਚਲਾਨ ਕੱਟਿਆ ਗਿਆ ਹੈ। ਹੁਸ਼ਿਆਰਪੁਰ ਦੇ ਪੀਸੀਆਰ SHO ਸੁਭਾਸ਼ ਭਗਤ ਨੇ ਦੱਸਿਆ ਕਿ ਪੁਲਿਸ ਨੇ ਨੌਜਵਾਨ ਦੀ ਪਛਾਣ ਕਰਕੇ ਉਸ ਨੂੰ ਲੱਭ ਲਿਆ ਹੈ। ਪੁਲਿਸ ਨੇ ਡਰਾਈਵਰ ਦੇ ਪਿਤਾ ਨੂੰ ਬੁਲਾ ਕੇ ਚਲਾਨ ਪੇਸ਼ ਕਰ ਦਿੱਤਾ ਹੈ ਅਤੇ ਸਖ਼ਤ ਹਦਾਇਤ ਕੀਤੀ ਹੈ ਕਿ ਉਹ ਭਵਿੱਖ ਵਿੱਚ ਅਜਿਹਾ ਨਾ ਕਰੇ। ਉਹ ਆਪਣੀ ਜਾਨ ਵੀ ਖਤਰੇ ਵਿੱਚ ਪਾਵੇਗਾ ਅਤੇ ਕਿਸੇ ਹੋਰ ਦੀ ਜਾਨ ਵੀ ਖਤਰੇ ਵਿੱਚ ਪਾਵੇਗਾ।