ਅੰਮ੍ਰਿਤਸਰ, 1 ਜੂਨ – ਐੱਸ.ਜੀ.ਪੀ.ਸੀ ਦੇ ਮੁੱਖ ਸਕੱਤਰ ਹਰਜਿੰਦਰ ਸਿੰਘ ਧਾਮੀ ਦਾ ਕਹਿਣਾ ਹੈ ਕਿ ਆਨਲਾਈਨ ਵੈੱਬਸਾਈਟ ਐਮਾਜ਼ੋਨ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਾਵਨ ਸੈਂਚੀਆਂ ਅਤੇ ਗੁਟਕਾ ਸਾਹਿਬ ਆਨਲਾਈਨ ਵੇਚਣ ਦੀ ਕਾਰਵਾਈ ਨਾਲ ਸਿੱਖਾਂ ‘ਚ ਭਾਰੀ ਰੋਸ ਦੀ ਲਹਿਰ ਹੈ।ਐਮਾਜ਼ੋਨ ਦੀ ਇਸ ਕਾਰਵਾਈ ਨੂੰ ਸਿੱਖ ਸਿਧਾਂਤਾ ਦੇ ਵਿਰੁੱਧ ਦੱਸਦੇ ਹੋਏ ਐੱਸ.ਜੀ.ਪੀ.ਸੀ ਵੱਲੋਂ ਐਮਾਜ਼ੋਨ ਨੂੰ ਕਾਨੂੰਨੀ ਨੋਟਿਸ ਭੇਜਿਆ ਜਾ ਰਿਹਾ ਹੈ।ਐਮਾਜ਼ੋਨ ਨੇ ਵੈੱਬਸਾਈਟ ਤੋਂ ਗੁਟਕਾ ਸਾਹਿਬ ਹਟਾ ਕੇ ਸਪੱਸ਼ਟੀਕਰਨ ਨਾ ਦਿੱਤਾ ਤਾਂ ਐੱਸ.ਜੀ.ਪੀ.ਸੀ ਵੱਲੋਂ ਐਮਾਜ਼ੋਨ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।