ਅਭਿਨਵ ਤ੍ਰਿਖਾ ਕਮਿਸ਼ਨਰ ਫੂਡ ਐਂਡ ਡਰੱਗ ਐਡਮਨਿਸਟਰੇਟਰ ਦੇ ਦਿਸ਼ਾ ਨਿਰਦੇਸ਼ਾਂ ਡੈਜਿਗਨੈਟਿਡ ਅਫ਼ਸਰ ਡਾ. ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਫ਼ੂਡ ਸੇਫਟੀ ਅਫਸਰ ਪ੍ਰਭਜੋਤ ਕੌਰ ਵਲੋਂ ਗੈਰਕਾਨੂੰਨੀ ਤੌਰ ‘ਤੇ ਚੱਲ ਰਹੀ ਪੀਣ ਵਾਲੇ ਪਾਣੀ ਦੀ ਫੈਕਟਰੀ ਦੀਆਂ ਮਸ਼ੀਨਾਂ ਨੂੰ ਸੀਲ ਕੀਤਾ ਗਿਆ । ਇਸ ਸਬੰਧੀ ਜਾਣਕਾਰੀ ਦਿੰਦਿਆਂ ਡੈਜਿਗਨੇਟਿਡ ਅਫ਼ਸਰ ਡਾ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੈਕਿੰਗ ਡਰਿਕਿੰਗ ਵਾਟਰ ਕੱਪ ਜਿਨ੍ਹਾਂ ‘ਤੇ ਕੋਈ ਵੀ ਐਫਐਸਐਸਏਆਈ, ਬੀਆਈਐਸ ਲਾਇਸੰਸ, ਬੈਚ ਨੰਬਰ, ਮੈਨਿਫੈਕਚਰਿੰਗ ਐਡਰੈੱਸ ਆਦਿ ਨਹੀਂ ਲਿਖਿਆ ਹੋਇਆ ਸੀ, ਜਿਸ ਤੇ ਕਾਰਵਾਈ ਕਰਦਿਆਂ ਉਨ੍ਹਾਂ ਮੌਕੇ ‘ਤੇ ਹੀ ਫੈਕਟਰੀ ਦੀਆਂ ਪਾਣੀ ਵਾਲੀਆਂ ਮਸ਼ੀਨਾਂ ਨੂੰ ਸੀਲ ਕਰ ਦਿੱਤਾ ਗਿਆ। ਜਨਹਿਤਾਂ ਨੂੰ ਮੁੱਖ ਰੱਖਦਿਆਂ ਪਾਣੀ ਦੇ ਦੋ ਸੈਂਪਲ ਭਰੇ ਗਏ ਅਤੇ ਪਾਣੀ ਦੀਆਂ ਪੇਟੀਆਂ ਨੂੰ ਮੌਕੇ ‘ਤੇ ਹੀ ਨਸ਼ਟ ਕਰਵਾ ਕੇ ਨੇੜਲੇ ਐਗਰੀਕਲਚਰ ਲੈਂਡ ਵਿਚ ਰਿਲੀਜ਼ ਕਰਵਾ ਦਿੱਤਾ ਗਿਆ। ਉਨ੍ਹਾਂ ਜਨਤਾ ਨੂੰ ਵੀ ਅਪੀਲ ਕੀਤੀ ਕਿ ਪੈਕਿੰਗ ਡਰਿੰਕਿੰਗ ਵਾਟਰ ਖਰੀਦਣ ਤੋਂ ਪਹਿਲਾਂ FSSAI ਅਤੇ ISI ਦੀ ਮਾਰਕਿੰਗ ਨੂੰ ਜ਼ਰੂਰ ਚੈੱਕ ਕਰੋ । ਉਨ੍ਹਾਂ ਕਿਹਾ ਕਿ ਜਨਤਾ ਦਾ ਜਾਗਰੂਕ ਹੋਣਾ ਵੀ ਜ਼ਰੂਰੀ ਹੈ।