ਹਲਵਾਈ ਬਣਿਆ ਕਰੋੜਪਤੀ, ਨਿਕਲੀ 1.50 ਕਰੋੜ ਰੁਪਏ ਦੀ ਲਾਟਰੀ

ਪੰਜਾਬ ਸਟੇਟ ਡੀਅਰ 200 ਮਾਸਿਕ ਲਾਟਰੀ ਸਕੀਮ ਦੇ 1.50 ਕਰੋੜ ਰੁਪਏ ਦੇ ਪਹਿਲੇ ਇਨਾਮ ਸਬੰਧੀ ਡਰਾਅ ਲੁਧਿਆਣਾ ਵਿਚ ਕੱਢਿਆ ਗਿਆ। ਇਹ ਇਨਾਮ ਵੈਸਟ ਬੰਗਾਲ ਦੇ ਵਿਅਕਤੀ ਦਾ ਨਿਕਲਿਆ ਹੈ। ਲਾਟਰੀ ਵਿਭਾਗ ਵੱਲੋਂ ਇਨਾਮ ਨੂੰ ਵਿਕੀਆਂ ਹੋਈਆਂ ਟਿਕਟਾਂ ਵਿਚੋਂ ਕੱਢਣ ਦੀ ਗਾਰੰਟੀ ਦਿੱਤੀ ਜਾਂਦੀ ਹੈ। ਜੇਤੂ ਅਰਿੰਦਮਕਰ ਵੈਸਟ ਬੰਗਾਲ ਦੇ ਜ਼ਿਲ੍ਹਾ ਅਲੀਪੁਰਦੁਆਰ ਅਧੀਨ ਆਉਂਦੇ ਬਾਬੂਪਾਰਾ ਦਾ ਵਾਸੀ ਹੈ, ਜੋ ਹਲਵਾਈ ਦਾ ਕੰਮ ਕਰਦਾ ਹੈ। ਡਾਇਰੈਕਟਰ ਆਫ਼ ਪੰਜਾਬ ਸਟੇਟ ਲਾਟਰੀਜ਼ ਦੀ ਪ੍ਰਧਾਨਗੀ ਵਿਚ ਇਹ ਇਨਾਮ ਕੱਢਿਆ ਗਿਆ। ਜੇਤੂ ਨੇ ਕਿਹਾ ਕਿ ਉਹ ਇਸ ਇਨਾਮੀ ਰਾਸ਼ੀ ਨਾਲ ਆਪਣੀ ਬੇਟੀ ਦੀ ਚੰਗੀ ਪੜ੍ਹਾਈ ਕਰਵਾਵੇਗਾ ਅਤੇ ਆਪਣੇ ਹਲਵਾਈ ਦਾ ਕਾਰੋਬਾਰ ਵਧਾਵੇਗਾ।

Leave a Reply

Your email address will not be published. Required fields are marked *