ਬੀਤੇ ਦਿਨੀਂ ਜਿਲ੍ਹਾ ਹੁਸ਼ਿਆਰਪੁਰ ਦੇ ਅਧੀਨ ਆਉਂਦੇ ਸਬ ਡਵੀਜ਼ਨ ਮੁਕੇਰੀਆਂ ਦੇ ਪਿੰਡ ਮਨਸੂਰਪੁਰ ਵਿਖੇ ਸੀਆਈਏ ਟੀਮ ਹੁਸ਼ਿਆਰਪੁਰ ਨੂੰ ਅਸਲੇ ਸਮੇਤ ਲੁਕੇ ਸੁਖਵਿੰਦਰ ਸਿੰਘ ਉਰਫ਼ ਰਾਣਾ ਪੁੱਤਰ ਜਰਨੈਲ ਸਿੰਘ ਵਾਸੀ ਮਨਸੂਰਪੁਰ ਨਾਮੀ ਗੈਂਗਸਟਰ ਦੀ ਸੂਚਨਾ ਮਿਲੀ।ਜਿਸ ਦੀ ਭਾਲ ਵਿੱਚ ਗਈ ਸੀ .ਆਈ. ਈ ਸਟਾਫ ਦੀ ਟੀਮ ਉਤੇ ਉੱਕਤ ਗੈਂਗਸਟਰ ਵਲੋਂ ਇਕ ਪੁਲਿਸ ਮੁਲਾਜਮ ਨੂੰ ਗੋਲੀ ਚਲਕੇ ਗੰਭੀਰ ਰੂਪ ਵਿਚ ਜਖ਼ਮੀ ਕਰ ਦਿੱਤਾ ਸੀ ਜਿਸਦੀ ਹਸਪਤਾਲ ਲਿਜਾਇਆ ਗਿਆ ਅਤੇ ਜਿਸਦੀ ਮੌਤ ਹੋ ਗਈ ਸੀ। ਇਸ ਮੁਲਾਜ਼ਮ ਦੀ ਪਹਿਚਾਣ ਹੈੱਡ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਪੁੱਤਰ ਹਰਮਿੰਦਰ ਸਿੰਘ ਵਾਸੀ ਪਿੰਡ ਜੰਡੌਰ ,ਥਾਣਾ ਦਸੂਹਾ ਜਿਲ੍ਹਾ ਹੁਸ਼ਿਆਰਪੁਰ ਵਜੋਂ ਹੋਈ ਸੀ।ਇਸ ਸਬੰਧੀ ਜਿਲ੍ਹਾ ਪੁਲਿਸ ਕਪਤਾਨ ਸਰੇਂਦਰ ਲਾਂਬਾ ਦੀ ਰਹਿਨੁਮਾਈ ਹੇਠ ਵੱਲੋਂ ਵੱਡੇ ਪੱਧਰ ਤੇ ਪੁਲਿਸ ਪ੍ਰਸ਼ਾਸ਼ਨ ਵਲੋਂ ਨਾਮੀ ਗੈਂਗਸਟਰ ਸੁਖਵਿੰਦਰ ਸਿੰਘ ਉਰਫ ਰਾਣਾ ਮਨਸੂਰਪੁਰ ਦੀ ਭਾਲ ਲਈ ਵੱਡੇ ਪੱਧਰ ਤੇ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਸੀ ।ਪ੍ਰੰਤੂ ਪੁਲਿਸ ਵੱਲੋਂ ਉਕਤ ਰਾਣਾ ਮਨਸੂਰਪੁਰੀਏ ਦੀ ਭਾਲ ਲਈ ਇਲਾਕੇ ਵਿੱਚ ਜੰਗਲੀ ਇਲਾਕੇ ਦੇ ਆਸ ਪਾਸ ਨੂੰ ਪੂਰੀ ਮੁਸ਼ਤੈਦੀ ਨਾਲ ਖੰਗਾਲਿਆ ਜਾ ਰਿਹਾ ਸੀ। ਇਸੇ ਦੌਰਾਨ ਅੱਜ ਪੁਲਿਸ ਨੂੰ ਇਨਪੁਟ ਮਿਲੀ ਕਿ ਸੁਖਵਿੰਦਰ ਸਿੰਘ ਉਰਫ ਰਾਣਾ ਮਨਸੂਰਪੁਰ ਭੰਗਾਲਾ ਦੇ ਕਿਸੇ ਪੈਟਰੋਲ ਪੰਪ ਤੋਂ ਆਪਣੇ ਮੋਟਰਸਾਈਕਲ ਵਿੱਚ ਤੇਲ ਪਾਉਣ ਜਾ ਰਿਹਾ ਸੀ,ਜਿਸਨੂੰ ਕੁਝ ਲੋਕਾਂ ਨੇ ਦਿਖਾ ਅਤੇ ਜਿਸਦੀ ਉਕਤ ਸਥਾਨ ਦੇ ਨਜਦੀਕ ਸੀ ਸੀ ਟੀਵੀ ਕੈਮਰਿਆਂ ਦੀਆਂ ਫੁਟੇਜ ਜਾਰੀ ਹੋਈਆਂ ਸਨ ਅਤੇ ਇਸ ਮੌਕੇ ਪੁਲਿਸ ਨੂੰ ਸੂਹ ਮਿਲਣ ਤੇ ਉਕਤ ਗੈਂਗਸਟਰ ਦੀ ਪੈੜ ਨਪਦੇਆਂ ਮੁਕੇਰੀਆਂ ਦੇ ਨਜਦੀਕ ਪੈਂਦੇ ਕਸਬਾ ਭੁੰਗਾਲਾ ਨੇੜੇ ਇੱਕ ਪੈਲੇਸ ਦੇ ਨੇੜੇ ਸੁਨਸਾਨ ਥਾਂ ਖੇਤਾਂ ਵਿੱਚ ਉਕਤ ਗੈਂਗਸਟਰ ਦਾ ਪਿੱਛਾ ਕਰਦੇ ਹੋਏ ਇਨਕਾਉਂਟਰ ਕਰ ਦਿੱਤਾ ਗਿਆ। ਸੂਤਰਾਂ ਮੁਤਾਬਕ ਗੈਂਗਸਟਰ ਰਾਣਾ ਮਨਸੂਰਪੁਰ ਵਲੋਂ ਪੁਲਿਸ ਨਾਲ ਮੁੱਠ ਭੇੜ ਕਰਨ ਦੀ ਕੋਸ਼ਿਸ਼ ਕੀਤੀ ਪ੍ਰੰਤੂ ਪੁਲਿਸ ਵੱਲੋਂ ਪੂਰੀ ਤਿਆਰੀ ਹੋਣ ਕਾਰਨ ਉਕਤ ਗੈਂਗਸਟਰ ਦਾ ਐਨਕਾਉਂਟਰ ਕਰ ਦਿੱਤਾ ਗਿਆ। ਇਸ ਮੌਕੇ ਪੁਲਿਸ ਦੇ ਉੱਚ ਅਧਿਕਾਰੀ ਮੌਕੇ ਤੇ ਪਹੁੰਚ ਗਏ।ਜਿੱਥੇ ਕੇ ਕਿਸੇ ਨੂੰ ਐਨਕਾਊਂਟਰ ਵਾਲੀ ਜਗ੍ਹਾ ਤੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ।ਪੁਲਿਸ ਵਲੋਂ ਮੀਡੀਆ ਨੂੰ ਦੂਰ ਰੱਖਿਆ ਜਾ ਰਿਹਾ ਹੈ। ਖਬਰ ਲਿਖੇ ਜਾਣ ਤੱਕ ਵੱਡੇ ਪੱਧਰ ਤੇ ਪੁਲਿਸ ਅਧਿਕਾਰੀ ਪੁੱਜ ਰਹੇ ਹਨ।