ਫਗਵਾੜਾ ਤੋਂ ਧਰਮਸ਼ਾਲਾ ਘੁੰਮਣ ਲਈ ਗਏ ਨੌਜ਼ਵਾਨ ਵਿੱਚੋਂ ਇੱਕ ਨੌਜ਼ਵਾਨ ਦਾ ਕਤਲ ਹੋਣ ਦੀ ਸੂਚਨਾ ਮਿਲੀ ਹੈ।ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਕਤਲ ਖਾਣਾ ਖਾਣ ਨੂੰ ਲੈ ਕੇ ਹੋਏ ਵਿਦਾਦ ਤੋਂ ਬਾਅਦ ਸ਼ੁਰੂ ਹੋਈ ਮਾਰਕੁੱਟ ਕਾਰਨ ਹੋਈ ਹੈ। ਮਾਰਕੱੁਟ ਦਾ ਸ਼ਿਕਾਰ ਹੋਏ ਨੌਜ਼ਵਾਨ ਨੂੰ ਜਦੋਂ ਉਸ ਦੇ ਸਾਥੀ ਧਰਮਸ਼ਾਲਾ ਦੇ ਹਸਪਤਾਲ ਵਿਖੇ ਲਿਜਾ ਰਹੇ ਸਨ ਤਾਂ ਜਖਮੀ ਨੌਜ਼ਵਾਨ ਨੇ ਰਾਸਤੇ ਵਿੱਚ ਹੀ ਦਮ ਤੋੜ ਦਿੱਤਾ। ਜਿਕਰਯੋਗ ਹੈ ਕਿ ਫਗਵਾੜਾ ਸ਼ਹਿਰ ਦੇ 4 ਨੌਜ਼ਵਾਨ ਬਲਵਿੰਦਰ ਸਿੰਘ, ਗਗਨਦੀਪ, ਸੰਜੀਵ ਅਤੇ ਨਵਦੀਪ ਸਿੰਘ ਸਵੇਰੇ 10 ਵਜੇ ਭਖਸ਼ੂਨਾਥ ਸਥਿਤ ਇੱਕ ਪਾਰਕਿੰਗ ਦੇ ਨਾਲ ਹੀ ਇੱਕ ਦੁਕਾਨ ਵਿੱਚ ਖਾਣਾ ਖਾਣ ਲਈ ਗਏ ਸਨ ਜਿੱਥੇ ਕਿ ਉਨਾਂ ਦੀ ਕਿਸੇ ਕਾਰਨ ਦੁਕਾਨਦਾਰ ਨਾਲ ਲੜਾਈ ਹੋ ਗਈ ਤੇ ਮਾਮਲਾ ਹੱਥੋ ਪਾਈ ਤੱਕ ਉਤਰ ਆਇਆ। ਇਸ ਦੋਰਾਨ ਉਕਤ ਦੁਕਾਨਦਾਰ ਦੇ ਨਾਲ ਮਿਲ ਹੋਰ ਲੋਕਾਂ ਨੇ ਮਾਰਕੱੁਟ ਕਰਨੀ ਸ਼ੁਰੂ ਕਰ ਦਿੱਤੀ ਤੇ ਇਸ ਮਾਰਕੱੁਟ ਦੋਰਾਨ ਨਵਦੀਪ ਸਿੰਘ ਪੱੁੱਤਰ ਬਲਵਿੰਦਰ ਸਿੰਘ ਵਾਸੀ ਗੁਰੂ ਤੇਗ ਬਹਾਦਰ ਨਗਰ ਟਿੱਬੀ ਫਗਵਾੜਾ ਨੂੰ ਗੰਭੀਰ ਸੱਟਾਂ ਵੱਜੀਆਂ ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਦੋਰਾਨ ਮ੍ਰਿਤਕ ਨੌਜ਼ਵਾਨ ਦੇ ਭਰਾ ਹਰਮਨਪ੍ਰੀਤ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਕਿਹਾ ਕਿ ਉਹ ਆਪਣੇ ਭਰਾ, ਜੀਜਾ ਅਤੇ ਇੱਕ ਹੋਰ ਦੋਸਤ ਨਾਲ ਮੈਕਲੋਡਗੰਜ ਵਿਖੇ ਘੁੰਮਣ ਲਈ ਗਏ ਸਨ। ਜਿੱਥੇ ਕਿ ਉਨਾਂ ਦਾ ਇੱਕ ਦੁਕਾਨਦਾਰ ਨਾਲ ਝਗੜਾ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਦੁਕਾਨ ਦੇ ਮਾਲਿਕ ਅਤੇ ਉਸਦੇ ਬੇਟੇ ਸਮੇਤ 6 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ। ਬਹਿਰਾਲ ਪੁਲਿਸ ਨੇ ਧਾਰਾ 302 ਤਹਿਤ ਮਾਮਲਾ ਦਰਜ਼ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਧਰ ਕਾਂਗੜਾ ਦੇ ਏ.ਐੱਸ.ਪੀ ਬੀਰ ਬਹਾਦੁਰ ਨੇ ਦੱਸਿਆ ਕਿ ਮ੍ਰਿਤਕ ਦੀ ਮੌਤ ਕਿਸ ਤਰਾਂ ਹੋਈ ਇਹ ਤਾਂ ਪੋਸਟ ਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਪਤਾ ਲੱਗੇਗਾ। ਜਦ ਕਿ ਪੁਲਿਸ ਵੱਲੋ ਸੀ.ਸੀ.ਟੀ.ਵੀ ਵੀ ਖੰਗਾਲੇ ਜਾ ਰਹੇ ਹਨ।