ਸ਼ਹੀਦ ਭਗਤ ਸਿੰਘ ਨਗਰ, 2 ਜੂਨ – ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਕਸਬਾ ਬਹਿਰਾਮ ਵਿਖੇ ਮੰਦਿਰ ਦੇ ਮੁਖੀ ਦਾ ਕਤਲ ਹੋ ਗਿਆ। ਕਸਬੇ ਦੇ ਬਾਹਰ ਡਰੇਨ ਨਜ਼ਦੀਕ ਨਵੇਂ ਬਣੇ ਮਾਤਾ ਦੁਰਗਾ ਮੰਦਿਰ/ਭੈਰੋ ਮੰਦਰ ਦੇ ਮੁਖੀ ਮਨਜੀਤ ਕੁਮਾਰ ਉਰਫ ਜੀਤਾ ਬਾਬਾ ਦੀ ਲਾਸ਼ ਮੰਦਿਰ ਦੇ ਪਿੱਛੇ ਬਾਥਰੂਮ ਨਜ਼ਦੀਕ ਟੋਏ ‘ਚ ਦੱਬੀ ਹੋਈ ਮਿਲੀ। ਪੁਲਿਸ ਨੇ ਇਸ ਮਾਮਲੇ ਵਿਚ ਮੰਦਿਰ ਦੇ ਸੇਵਾਦਾਰ ਮਨਜੀਤ ਵਾਸੀ ਔੜ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ ਮ੍ਰਿਤਕ ਵੱਲੋਂ ਗੋਦ ਲਈ ਲੜਕੀ ਜੈਸਮੀਨ ਅਤੇ ਮਨਜੀਤ ਵਾਸੀ ਗੜ੍ਹਪਧਾਣਾ ਫਰਾਰ ਹਨ।