ਦੁਕਾਨਦਾਰ ਨੇ ਆਪਣੀ ਹੀ ਦੁਕਾਨ ਅੰਦਰ ਲਿਆ ਫਾਹਾ, ਮੌਤ

ਫਗਵਾੜਾ, 2 ਜੂਨ (ਰਮਨਦੀਪ) – ਨਜਦੀਕੀ ਪਿੰਡ ਢੱਕ ਪੰਡੋਰੀ ਵਿਖੇ ਇੱਕ ਦੁਕਾਨਦਾਰ ਨੇ ਸ਼ੱਕੀ ਹਲਾਤਾ ਵਿੱਚ ਆਪਣੀ ਹੀ ਦੁਕਾਨ ਵਿੱਚ ਫਾਹਾ ਲੈ ਕੇ ਆਪਣੀ ਜੀਵਣ ਲੀਲਾ ਸਮਾਪਤ ਕਰ ਲਈ।ਥਾਣਾ ਸਦਰ ਦੇ ਜਾਂਚ ਅਧਿਕਾਰੀ ਨਿਰਮਲ ਕੁਮਾਰ ਨੇ ਦੱਸਿਆ ਕਿ ਉਨਾਂ ਨੂੰ ਦੇਰ ਰਾਤ ਸੂਚਨਾ ਮਿਲੀ ਸੀ ਕਿ ਅਮਰ ਸੁਨੀਲ ਪੁੱਤਰ ਹਰਬੰਸ ਲਾਲ ਵਾਸੀ ਢੱਕ ਪੰਡੋਰੀ ਨੇ ਆਪਣੀ ਹੀ ਦੁਕਾਨ ਵਿੱਚ ਫਾਹਾ ਲੈ ਕੇ ਜੀਵਣ ਲੀਲਾ ਸਮਾਪਤ ਕਰ ਲਈ ਹੈ। ਇਸ ਤੋਂ ਬਾਅਦ ਥਾਣਾ ਸਦਰ ਦੀ ਪੁਲਿਸ ਪਾਰਟੀ ਨੇ ਮੋਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜੇ ਵਿੱਚ ਲਿਆ ਤੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਪੁਲਿਸ ਨੂੰ ਮ੍ਰਿਤਕ ਕੋਲੋ ਕੋਈ ਸੁਸਾਇਡ ਨੋਟ ਵੀ ਨਹੀ ਮਿਲਿਆ ਹੈ। ਫਿਲਹਾਲ ਪੁਲਿਸ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾ ਦੇ ਅਧਾਰ ‘ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *