ਟੈਕਸੀ ਚਾਲਕਾਂ ਨੇ ਰੁਕਵਾਇਆ ਫਗਵਾੜਾ ਦੇ ਗੋਲ ਚੌਂਕ ‘ਚ ਪੁਲ ਹੇਠਾਂ ਚੱਲ ਰਿਹਾ ਕੰਮ

ਫਗਵਾੜਾ, 2 ਜੂਨ (ਰਮਨਦੀਪ) ਫਗਵਾੜਾ ਦੇ ਗੋਲ ਚੌਂਕ ਵਿਖੇ ਪੁਲ ਹੇਠਾ ਚੱਲ ਰਹੇ ਕੰਮ ਨੂੰ ਟੈਕਸੀ ਚਾਲਕਾ ਵੱਲੋਂ ਟੈਕਸੀ ਸਟੈਂਡ ਬਣਾਉਣ ਦੀ ਮੰਗ ਨੂੰ ਲੈ ਕੇ ਰੁਕਵਾ ਦਿੱਤਾ ਗਿਆ ਹੈ।ਟੈਕਸੀ ਚਾਲਕਾ ਨੇ ਕਿਹਾ ਕਿ ਉਨਾਂ ਕੋਲ ਟੈਕਸੀਆਂ ਖੜੀਆਂ ਕਰਨ ਲਈ ਕੋਈ ਵੀ ਢੁਕਵੀ ਜਗ੍ਹਾ ਨਹੀ ਹੈ ਜਿਸ ਕਾਰਨ ਉਨਾਂ ਨੂੰ ਭਾਰੀ ਮੁਸ਼ਕਿਲਾ ਦਾ ਸਾਹਮਣਾ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ।ਵਿਭਾਗ ਨੂੰ ਚਾਹੀਦਾ ਹੈ ਉਨਾਂ ਦੇ ਪਰਿਵਾਰ ਬਾਰੇ ਵੀ ਸੋਚਿਆ ਜਾਵੇ ਤਾਂ ਜੋ ਉਹ ਆਪਣਾ ਕੰਮ ਕਾਰ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲ ਸਕਣ।

Leave a Reply

Your email address will not be published. Required fields are marked *