ਛੋਟੇ ਸਿੱਧੂ ਮੂਸੇਵਾਲਾ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਪਰਿਵਾਰ ਨੇ ਫੈਸਲਾ ਲਿਆ ਹੈ ਕਿ ਛੋਟੇ ਸਿੱਧੂ ਛੋਟੇ ਸਿੱਧੂ ਨੂੰ ਲੋਕ ਡੇਢ ਮਹੀਨੇ ਤੱਕ ਨਹੀਂ ਮਿਲ ਸਕਣਗੇ। ਇਸ ਦਰਮਿਆਨ ਮਾਂ ਚਰਨ ਕੌਰ ਤੇ ਛੋਟਾ ਸਿੱਧੂ ਹਵੇਲੀ ਵੀ ਨਹੀਂ ਰਹਿਣਗੇ। ਜਾਣਕਾਰੀ ਮੁਤਾਬਕ ਮੂਸੇਵਾਲਾ ਦਾ ਪਰਿਵਾਰ ਕੁਝ ਦਿਨ ਬਠਿੰਡਾ ‘ਚ ਰਹੇਗਾ। ਕੁਝ ਦਿਨ ਪਹਿਲਾਂ ਮਾਂ ਚਰਨ ਤੇ ਛੋਟੇ ਸਿੱਧੂ ਵੱਲੋਂ ਹਵੇਲੀ ਵਿਚ ਚਰਨ ਪਾਏ ਗਏ ਸਨ ਤੇ ਇਸ ਮੌਕੇ ਸਿੱਧੂ ਦੇ ਫੈਨਸ ਤੇ ਆਸ-ਪਾਸ ਦੇ ਲੋਕਾਂ ਵਿਚ ਬਹੁਤ ਚਾਅ ਹੈ। ਪੂਰੇ ਪਿੰਡ ਵਿਚ ਵਿਆਹ ਵਰਗਾ ਮਾਹੌਲ ਹੈ। ਹਵੇਲੀ ਦੇ ਬਾਹਰ ਲੱਡੂ ਵੰਡੇ ਜਾ ਰਹੇ ਹਨ, ਬੋਲੀਆਂ ਪਾਈਆਂ ਜਾ ਰਹੀਆਂ ਹਨ ਪਰ ਇਨ੍ਹਾਂ ਸਭ ਦੇ ਵਿਚਾਲੇ ਮੂਸੇਵਾਲਾ ਦੇ ਫੈਨਸ ਲਈ ਵੱਡੀ ਖਬਰ ਸਾਹਮਣੇ ਆਈ ਹੈ ਕਿ ਹੁਣ ਲੋਕ ਡੇਢ ਮਹੀਨੇ ਤੱਕ ਛੋਟੇ ਸਿੱਧੂ ਨੂੰ ਨਹੀਂ ਮਿਲ ਸਕਣਗੇ। ਦੱਸ ਦੇਈਏ ਕਿ ਬੀਤੇ17 ਮਾਰਚ ਨੂੰ IVF ਤਕਨੀਕ ਰਾਹੀਂ ਦਿੱਤਾ ਮਾਤਾ ਚਰਨ ਕੌਰ ਨੇ ਛੋਟੇ ਸਿੱਧੂ ਨੂੰ ਜਨਮ ਦਿੱਤਾ ਸੀ ਤੇ ਬੀਤੇ ਸ਼ਨੀਵਾਰ ਨੂੰ ਮਾਤਾ ਚਰਨ ਕੌਰ ਨੂੰ ਹਸਪਤਾਲ ਤੋਂ ਛੁੱਟੀ ਮਿਲੀ ਸੀ।