ਨਵਾਂਸ਼ਹਿਰ ਦੇ ਬਹਿਰਾਮ ਟੋਲ ਪਲਾਜ਼ਾ ’ਤੇ ਕੰਮ ਕਰਦੇ ਮੁਲਾਜ਼ਮ ਨੂੰ ਟਰੱਕ ਨੇ ਕੁਚਲ ਦਿੱਤਾ। ਹਾਦਸੇ ’ਚ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਹ ਸਾਰੀ ਘਟਨਾ ਪਲਾਜ਼ਾ ’ਚ ਲੱਗੇ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ। ਘਟਨਾ ਵੀਰਵਾਰ ਦੇਰ ਰਾਤ ਦੀ ਹੈ। ਮ੍ਰਿਤਕ ਦੀ ਪਛਾਣ ਸੁਸ਼ੀਲ ਕੁਮਾਰ ਬੰਗੜ ਉਰਫ਼ ਬਿੱਲਾ (32) ਵਜੋਂ ਹੋਈ ਹੈ। ਉਹ ਨਵੰਬਰ 2023 ਵਿਚ ਟੋਲ ’ਤੇ ਕੰਮ ਕਰਨ ਆਇਆ ਸੀ।ਫਗਵਾੜਾ ਤੋਂ ਆ ਰਹੇ ਟਰੱਕ ਪੀਬੀ-10-ਸੀਐਲ 6325 ਦੇ ਡਰਾਈਵਰ ਨੇ ਟੋਲ ਫੀਸ ਨਹੀਂ ਦਿੱਤੀ। ਉਥੇ ਮੌਜੂਦ ਮੁਲਾਜ਼ਮ ਨੇ ਟਰੱਕ ਡਰਾਈਵਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਜਿਵੇਂ ਹੀ ਸੁਸ਼ੀਲ ਟਰੱਕ ਦੇ ਨੇੜੇ ਆਇਆ ਤਾਂ ਡਰਾਈਵਰ ਨੇ ਟਰੱਕ ਉਸ ਦੇ ਉੱਪਰ ਟਰੱਕ ਚੜਾ ਕੇ ਟਰੱਕ ਟੋਲ ਬੂਮ ਨੂੰ ਤੋੜ ਕੇ ਫ਼ਰਾਰ ਹੋ ਗਿਆ। ਘਟਨਾ ਤੋਂ ਬਾਅਦ ਹੋਰ ਟੋਲ ਮੁਲਾਜ਼ਮਾਂ ਨੇ ਮੌਕੇ ’ਤੇ ਪਹੁੰਚ ਕੇ ਸੁਸ਼ੀਲ ਨੂੰ ਕਾਬੂ ਕੀਤਾ। ਘਟਨਾ ਦੀ ਸੂਚਨਾ ਤੁਰੰਤ ਥਾਣਾ ਬਹਿਰਾਮ ਨੂੰ ਦਿੱਤੀ ਗਈ। ਪੁਲਿਸ ਨੇ ਕਾਰਵਾਈ ਕਰਦਿਆਂ ਟਰੱਕ ਅਤੇ ਉਸ ਦੇ ਡਰਾਈਵਰ ਨੂੰ ਕਾਠਗੜ੍ਹ ਦੇ ਹਾਈਟੈਕ ਨਾਕੇ ਤੋਂ ਵਾਇਰਲੈਸ ਰਾਹੀਂ ਕਾਬੂ ਕਰ ਲਿਆ। ਇਸ ਤੋਂ ਬਾਅਦ ਉਸ ਨੂੰ ਬਹਿਰਾਮ ਥਾਣੇ ਲਿਆਂਦਾ ਗਿਆ। ਟਰੱਕ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ’ਚ ਰਖਵਾਇਆ ਗਿਆ ਹੈ। ਹਸਪਤਾਲ ਪੁੱਜੇ ਸੁਰੇਸ਼ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਸ ਦੀਆਂ ਅੱਖਾਂ ਦਾਨ ਕੀਤੀਆਂ ਗਈਆਂ ਹਨ, ਤਾਂ ਜੋ ਉਨ੍ਹਾਂ ਦਾ ਪੁੱਤਰ ਦੋ ਲੋੜਵੰਦ ਜ਼ਿੰਦਗੀਆਂ ਦੇਖਣ ਦੇ ਕਾਬਲ ਬਣ ਸਕੇ। ਫਿਲਹਾਲ ਪੁਲਿਸ ਇਸ ਮਾਮਲੇ ’ਚ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹੈ।