BJP ਨੇ ਚੰਡੀਗੜ੍ਹ ਤੋਂ ਸੰਜੇ ਟੰਡਨ ਨੂੰ ਉਤਾਰਿਆ ਚੋਣ ਮੈਦਾਨ ‘ਚ, ਕਿਰਨ ਖੇਰ ਦੀ ਕੱਟੀ ਟਿਕਟ

ਭਾਜਪਾ ਨੇ ਲੋਕ ਸਭਾ ਚੋਣਾਂ 2024 ਲਈ ਚੰਡੀਗੜ੍ਹ ਸੀਟ ਤੋਂ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਨੇ ਸੰਜੇ ਟੰਡਨ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਸੀਟ ਤੋਂ ਪਾਰਟੀ ਨੇ ਮੌਜੂਦਾ ਸਾਂਸਦ ਕਿਰਨ ਖੇਰ ਦੀ ਟਿਕਟ ਕੱਟਦੇ ਹੋਏ ਸੰਜੇ ਟੰਡਨ ਨੂੰ ਉਮੀਦਵਾਰ ਬਣਾਇਆ ਹੈ। ਸੰਜੇ ਟੰਡਨ ਲਗਾਤਾਰ ਚੰਡੀਗੜ੍ਹ ਦੀ ਸਿਆਸਤ ਵਿਚ ਸਰਗਰਮ ਹਨ।ਦੱਸ ਦੇਈਏ ਕਿ ਸੰਜੇ ਟੰਡਨ ਦੇ ਪਿਤਾ ਬਲਰਾਮਜੀ ਦਾਸ ਟੰਡਨ ਵੀ ਭਾਜਪਾ ਆਗੂ ਸਨ, ਜਿਨ੍ਹਾਂ ਨੇ ਪੰਜਾਬ ਵਿਚ ਮਿਊਂਸੀਪਲ ਕੌਂਸਲਰ ਵਜੋਂ 14 ਸਾਲ ਸੇਵਾਵਾਂਦਿੱਤੀਆਂ ਤੇ 6 ਵਾਰ ਵਿਧਾਨ ਸਭਾ ਹਲਕੇ ਦੀਆਂ ਚੋਣਾਂ ਵਿਚ ਜੇਤੂ ਰਹੇ। ਦੱਸ ਦੇਈਏ ਕਿ ਲੋਕ ਸਭਾ ਚੋਣਾਂ 2024 ਨੂੰ ਲੈ ਕੇ ਭਾਜਪਾ ਨੇ ਆਪਣੀ 10ਵੀਂ ਲਿਸਟ ਜਾਰੀ ਕਰ ਦਿੱਤੀ ਹੈ। ਇਸ ਵਿਚ ਚੰਡੀਗੜ੍ਹ ਤੋਂ ਇਲਾਵਾ ਉੱਤਰ ਪ੍ਰਦੇਸ਼ ਤੋਂ 7 ਉਮੀਦਵਾਰ ਤੇ ਪੱਛਮੀ ਬੰਗਾਲ ਤੋਂ ਇੱਕ ਉਮੀਦਵਾਰ ਦਾ ਐਲਾਨ ਕੀਤਾ ਹੈ। ਚੰਡੀਗੜ੍ਹ ਤੋਂ ਲੋਕ ਸਭਾ ਉਮੀਦਵਾਰ ਬਣਾਏ ਜਾਣ ਤੋਂ ਬਾਅਦ ਸੰਜੇ ਟੰਡਨ ਨੇ ਕਿਹਾ, ‘ਮੈਂ ਕਦੇ ਵੀ ਰਾਜਨੀਤੀ ਵਿੱਚ ਕੁਝ ਨਹੀਂ ਚਾਹਿਆ। ਮੈਨੂੰ ਜੋ ਵੀ ਮਿਲਿਆ, ਆਪਣੇ ਮਾਤਾ-ਪਿਤਾ ਤੋਂ ਮਿਲਿਆ। ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਨੂੰ ਟਿਕਟ ਮਿਲੇਗੀ। ਅੱਜ ਵੀ ਮੈਂ ਆਪਣੇ ਇੱਕ ਚਾਹੁਣ ਵਾਲੇ ਦੇ ਭੋਗ ਵਿਚ ਗਿਆ ਹੋਇਆ ਸੀ। ਉਥੇ ਮੈਨੂੰ ਕੇਂਦਰ ਵੱਲੋਂ ਫੋਨ ਆਇਆ ਅਤੇ ਪਤਾ ਲੱਗਾ ਕਿ ਮੈਨੂੰ ਅੱਜ ਟਿਕਟ ਮਿਲ ਗਈ ਹੈ। ਸੰਜੇ ਨੇ ਕਿਹਾ, ‘ਉਸ ਸਮੇਂ ਚੰਡੀਗੜ੍ਹ ਭਾਜਪਾ ਦੇ ਸੂਬਾ ਪ੍ਰਧਾਨ ਵੀ ਮੇਰੇ ਨਾਲ ਸਨ। ਮੈਂ ਉਨ੍ਹਾਂ ਨੂੰ ਪਹਿਲਾਂ ਦੱਸਿਆ। ਮੇਰੇ ਪਿਤਾ ਜੀ ਵੀ ਕਦੇ ਵੀ ਰਾਜਨੀਤੀ ਵਿੱਚ ਕੁਝ ਨਹੀਂ ਚਾਹੁੰਦੇ ਸਨ ਅਤੇ ਉਨ੍ਹਾਂ ਨੇ ਮੈਨੂੰ ਇਹੀ ਸਿਖਾਇਆ ਸੀ। ਮੈਂ ਕਦੇ ਟਿਕਟ ਨਹੀਂ ਮੰਗੀ ਸੀ, ਪਰ ਕੇਂਦਰ ਵੱਲੋਂ ਜੋ ਜ਼ਿੰਮੇਵਾਰੀ ਦਿੱਤੀ ਗਈ ਹੈ, ਉਸ ਨੂੰ ਮੈਂ ਪੂਰੀ ਤਰ੍ਹਾਂ ਨਿਭਾਵਾਂਗਾ।

Leave a Reply

Your email address will not be published. Required fields are marked *