ਅਯੁੱਧਿਆ ਦੇ ਰਾਮ ਮੰਦਰ ‘ਚ ਸੋਨੇ ਦੀ ਅਨੋਖੀ ਰਾਮਾਇਣ ਦੇ ਹੋਣਗੇ ਦਰਸ਼ਨ, ਡੇਢ ਕੁਇੰਟਲ ਏ ਭਾਰ

ਸ਼ਰਧਾਲੂ ਹੁਣ ਰਾਮ ਮੰਦਰ ‘ਚ ਅਨੋਖੀ ਸੋਨੇ ਦੀ ਰਾਮਾਇਣ ਦੇ ਦਰਸ਼ਨ ਕਰ ਸਕਣਗੇ। ਇਸ ਰਾਮਾਇਣ ਦੀ ਸਥਾਪਨਾ ਪਵਿੱਤਰ ਅਸਥਾਨ ਵਿੱਚ ਕੀਤੀ ਗਈ ਹੈ। ਇਹ ਵਿਸ਼ੇਸ਼ ਰਾਮਾਇਣ ਮੱਧ ਪ੍ਰਦੇਸ਼ ਕੇਡਰ ਦੇ ਸਾਬਕਾ ਆਈਏਐਸ ਸੁਬਰਾਮਨੀਅਮ ਲਕਸ਼ਮੀਨਾਰਾਇਣ ਅਤੇ ਉਨ੍ਹਾਂ ਦੀ ਪਤਨੀ ਸਰਸਵਤੀ ਵੱਲੋਂ ਰਾਮ ਮੰਦਰ ਟਰੱਸਟ ਨੂੰ ਭੇਟ ਕੀਤੀ ਗਈ ਹੈ। ਨਵਰਾਤਰੀ ਦੇ ਪਹਿਲੇ ਦਿਨ ਮੰਗਲਵਾਰ ਨੂੰ ਇਸ ਰਾਮਾਇਣ ਦੀ ਸਥਾਪਨਾ ਦੌਰਾਨ ਲਕਸ਼ਮੀ ਨਰਾਇਣ ਆਪਣੀ ਪਤਨੀ ਨਾਲ ਮੌਜੂਦ ਸਨ। ਇਹ ਚੇਨਈ ਦੇ ਮਸ਼ਹੂਰ ਵੁਮੀਦੀ ਬੰਗਾਰੂ ਜਵੈਲਰਜ਼ ਵੱਲੋਂ ਬਣਾਈ ਗਈ ਹੈ। ਪਾਵਨ ਅਸਥਾਨ ਵਿੱਚ ਰਾਮਲੱਲਾ ਦੀ ਮੂਰਤੀ ਤੋਂ ਸਿਰਫ਼ 15 ਫੁੱਟ ਦੂਰ ਪੱਥਰ ਦੀ ਚੌਂਕੀ ਉੱਤੇ ਰਾਮਾਇਣ ਨੂੰ ਰੱਖਿਆ ਗਿਆ ਹੈ। ਇਸ ਦੇ ਸਿਖਰ ‘ਤੇ ਚਾਂਦੀ ਦਾ ਬਣਿਆ ਰਾਮ ਦਾ ਪੱਟਾਭਿਸ਼ੇਕ ਹੈ। ਇਸ ਦੌਰਾਨ ਰਾਮ ਮੰਦਰ ਨਿਰਮਾਣ ਦੇ ਇੰਚਾਰਜ ਗੋਪਾਲ ਰਾਓ, ਪੁਜਾਰੀ ਪ੍ਰੇਮਚੰਦ ਤ੍ਰਿਪਾਠੀ ਆਦਿ ਹਾਜ਼ਰ ਸਨ। ਇਸ ਵਿਸ਼ੇਸ਼ ਪ੍ਰਤੀਕ੍ਰਿਤੀ ਦਾ ਹਰ ਪੰਨਾ 14 ਗੁਣਾ 12 ਇੰਚ ਆਕਾਰ ਦਾ ਹੈ ਅਤੇ ਤਾਂਬੇ ਦਾ ਬਣਿਆ ਹੋਇਆ ਹੈ। ਜਿਸ ਉੱਤੇ ਰਾਮ ਚਰਿਤ ਮਾਨਸ ਦੀਆਂ ਤੁਕਾਂ ਉਕਰੀਆਂ ਹੋਈਆਂ ਹਨ। 10,902 ਛੰਦਾਂ ਦੇ ਇਸ ਮਹਾਂਕਾਵਿ ਦੇ ਹਰ ਪੰਨੇ ‘ਤੇ 24 ਕੈਰੇਟ ਸੋਨੇ ਦੀ ਚਾਦਰ ਚੜ੍ਹਾਈ ਗਈ ਹੈ। ਸੁਨਹਿਰੀ ਪ੍ਰਤੀਕ੍ਰਿਤੀ ਵਿੱਚ ਲਗਭਗ 480-500 ਪੰਨੇ ਹਨ ਅਤੇ ਇਹ 151 ਕਿਲੋ ਤਾਂਬੇ ਅਤੇ 3-4 ਕਿਲੋ ਸੋਨੇ ਨਾਲ ਬਣਿਆ ਹੈ। ਹਰ ਪੰਨਾ ਤਿੰਨ ਕਿਲੋਗ੍ਰਾਮ ਤਾਂਬੇ ਦਾ ਹੈ। ਧਾਤ ਦੇ ਬਣੇ ਇਸ ਰਾਮਾਇਣ ਦਾ ਭਾਰ 1.5 ਕੁਇੰਟਲ ਤੋਂ ਵੱਧ ਹੈ।

Leave a Reply

Your email address will not be published. Required fields are marked *