ਪੰਜਾਬ ਬੋਰਡ ਦੇ ਦਸਵੀਂ ਦੇ ਨਤੀਜੇ ਲਈ ਵਿਦਿਆਰਥੀਆਂ ਦੀ ਉਡੀਕ ਜਲਦੀ ਹੀ ਖ਼ਤਮ ਹੋਣ ਜਾ ਰਹੀ ਹੈ। ਪੰਜਾਬ ਸਕੂਲ ਸਿਖਿਆ ਬੋਰਡ ਵਲੋਂ 10ਵੀਂ ਜਮਾਤ ਦਾ ਨਤੀਜਾ ਭਲਕੇ ਯਾਨੀ 18 ਅਪ੍ਰੈਲ ਨੂੰ ਐਲਾਨਿਆ ਜਾਵੇਗਾ। ਜਾਣਕਾਰੀ ਅਨੁਸਾਰ 10ਵੀਂ ਜਮਾਤ ਦੀ ਪ੍ਰੀਖਿਆ 13 ਫ਼ਰਵਰੀ ਤੋਂ 6 ਮਾਰਚ 2024 ਤਕ ਚੱਲੀ ਸੀ। ਇਨ੍ਹਾਂ ਇਮਤਿਹਾਨਾਂ ’ਚ ਤਕਰੀਬਨ ਸਵਾ 3 ਲੱਖ ਵਿਦਿਆਰਥੀਆਂ ਨੇ ਪੇਪਰ ਦਿਤਾ ਸੀ, ਜਿਨ੍ਹਾਂ ਦਾ ਨਤੀਜਾ ਹੁਣ ਸਿਖਿਆ ਬੋਰਡ ਵਲੋਂ 18 ਅਪ੍ਰੈਲ ਬਾਅਦ ਦੁਪਹਿਰ ਨੂੰ ਐਲਾਨਿਆ ਜਾਵੇਗਾ। ਬੋਰਡ ਵਲੋਂ ਰਸਮੀ ਤੌਰ ’ਤੇ ਨਤੀਜੇ ਜਾਰੀ ਕਰਨ ਤੋਂ ਬਾਅਦ ਨਤੀਜਿਆਂ ਦੀ ਜਾਂਚ ਕਰਨ ਲਈ ਲਿੰਕ ਪੀ.ਐਸ.ਈ.ਬੀ. ਦੀ ਅਧਿਕਾਰਤ ਵੈੱਬਸਾਈਟ pseb.ac.in ’ਤੇ ਅਪਲੋਡ ਕੀਤਾ ਜਾਵੇਗਾ।