ਜੰਡਿਆਲਾ ਗੁਰੂ ਦੇ ਨੇੜਲੇ ਪਿੰਡ ਧੀਰੇਕੋਟ ‘ਚ ਇਕ ਵਿਅਕਤੀ ਦਾ ਅੱਜ ਸਵੇਰੇ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਿਕ ਦੀ ਪਛਾਣ ਸੁਖਦੇਵ ਸਿੰਘ ਉਰਫ਼ ਲਾਡੀ (48) ਪੁੱਤਰ ਮੂਰਤਾ ਸਿੰਘ ਪਿੰਡ ਧੀਰੇਕੋਟ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਸੁਖਦੇਵ ਸਿੰਘ ਲਾਡੀ ਨੂੰ ਅੱਜ ਸਵੇਰੇ ਕਿਸੇ ਦਾ ਫੋਨ ਆਇਆ ਅਤੇ ਉਹ ਘਰੋਂ ਉੱਠ ਕੇ ਆਪਣੀ ਮੋਟਰ ‘ਤੇ ਚਲਾ ਗਿਆ। ਕਾਫੀ ਦੇਰ ਵਾਪਸ ਘਰ ਨਾ ਆਉਣ ‘ਤੇ ਜਦੋਂ ਪਰਿਵਾਰ ਵਾਲਿਆਂ ਨੇ ਮੋਟਰ ‘ਤੇ ਜਾ ਕੇ ਵੇਖਿਆ ਗਿਆ ਤਾਂ ਉਥੇ ਉਹ ਮ੍ਰਿਤਕ ਹਾਲਤ ਵਿਚ ਪਿਆ ਸੀ। ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਡੀ.ਐਸ.ਪੀ. ਜੰਡਿਆਲਾ ਗੁਰੂ ਰਵਿੰਦਰ ਸਿੰਘ ਅਤੇ ਐਸ.ਐਚ.ਓ. ਪਰਮਿੰਦਰ ਸਿੰਘ ਮੌਕੇ ‘ਤੇ ਪਹੁੰਚ ਕੇ ਕਾਰਵਾਈ ਕਰ ਰਹ ਹਨ।