ਜਲੰਧਰ ਦੇ ਚੋਣ ਅਧਿਕਾਰੀ ਕਮ ਡੀਸੀ ਹਿਮਾਂਸ਼ੂ ਅਗਰਵਾਲ ਨੇ ਜਲੰਧਰ, ਪੰਜਾਬ ਵਿੱਚ ਭਗਵਾਨ ਸ਼੍ਰੀ ਮਹਾਵੀਰ ਜਯੰਤੀ ਦੇ ਸਬੰਧ ਵਿੱਚ ਹੁਕਮ ਜਾਰੀ ਕੀਤੇ ਹਨ। ਜਾਰੀ ਹੁਕਮਾਂ ਵਿੱਚ ਡੀਸੀ ਅਗਰਵਾਲ ਨੇ ਕਿਹਾ ਹੈ ਕਿ 21 ਅਪ੍ਰੈਲ ਦਿਨ ਐਤਵਾਰ ਨੂੰ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਾਗੂ ਰਹੇਗੀ। ਇਸ ਤਹਿਤ ਪੂਰੇ ਜ਼ਿਲ੍ਹੇ ਵਿੱਚ ਮੀਟ-ਆਂਡਿਆ ਦੀਆਂ ਦੁਕਾਨਾਂ ਅਤੇ ਸੜਕਾਂ ‘ਤੇ ਖੁੱਲ੍ਹਣ ਵਾਲੇ ਵਿਕਰੇਤਾ ਬੰਦ ਰਹਿਣਗੇ। ਐਤਵਾਰ ਨੂੰ ਪੂਰੇ ਜ਼ਿਲ੍ਹੇ ਵਿੱਚ ਮੀਟ ਦੀ ਵਿਕਰੀ ‘ਤੇ ਮੁਕੰਮਲ ਪਾਬੰਦੀ ਰਹੇਗੀ। ਡੀਸੀ ਨੇ ਇਹ ਹੁਕਮ ਅੱਜ ਯਾਨੀ ਸ਼ੁੱਕਰਵਾਰ ਨੂੰ ਦਿੱਤੇ ਹਨ। ਹੁਕਮ ਲਾਗੂ ਹੋਣ ਤੋਂ ਬਾਅਦ ਪੁਲਿਸ ਇਸ ‘ਤੇ ਨਜ਼ਰ ਰੱਖੇਗੀ, ਪਰ ਜੇ ਕੋਈ ਦੁਕਾਨਦਾਰ ਜਾਂ ਰੇਹੜੀ-ਫੜ੍ਹੀ ਵਾਲਾ ਇਸ ਦੀ ਉਲੰਘਣਾ ਕਰਦਾ ਨਜ਼ਰ ਆਉਂਦਾ ਹੈ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਗਏ ਹਨ।