ਮ੍ਰਿਤਕ ਦੇਹ ਦੀ ਪਵਿੱਤਰਤਾ ਹੋਈ ਭੰਗ, ਪੁਲਿਸ ਵੱਲੋਂ ਐਂਬੂਲੈਂਸ ਦੀ ਬਜਾਇ ਪੱਠਿਆ ਦੇ ਰੇਹੜੇ ‘ਚ ਪਹੁੰਚਾਇਆ ਗਿਆ ਹਸਪਤਾਲ

ਫਗਵਾੜਾ, 3 ਜੂਨ (ਰਮਨਦੀਪ) – ਤਲਾਬ ਅਰੋੜਿਆ ਮੇਹਲੀ ਗੇਟ ਨਜ਼ਦੀਕ ਵਰਿੰਦਰ ਪਾਰਕ ਦੇ ਪਿੱਛੇ ਛੋਟੇ ਜਿਹੇ ਪਾਰਕ ‘ਚੋਂ ਸ਼ੱਕੀ ਹਾਲਾਤਾਂ ਵਿਚ ਇੱਕ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਨਹੀਂ ਹੋ ਸਕੀ ਹੈ। ਓਧਰ ਫਗਵਾੜਾ ਪੁਲਿਸ ਨੇ ਇਸ ਦੀ ਸੂਚਨਾ ਮਿਲਦਿਆ ਹੀ ਲਾਸ਼ ਨੂੰ ਕਬਜ਼ੇ ਵਿਚ ਲਿਆ ਪਰੰਤੂ ਐਂਬੂਲੈਂਸ ਦੀ ਜਗ੍ਹਾ ਲਾਸ਼ ਨੂੰ ਪੱਠਿਆ ਵਾਲੇ ਰੇਹੜੇ ‘ਚ ਪਾ ਕੇ ਮੀਂਹ ਦੌਰਾਨ ਸਿਵਲ ਹਸਪਤਾਲ ਲਿਜਾਇਆ ਗਿਆਪੁਲਿਸ ਦਾ ਫਰਜ ਬਣਦਾ ਸੀ ਕਿ ਲਾਸ਼ ਦੀ ਪਵਿੱਤਰਤਾ ਨੂੰ ਬਰਕਾਰਰ ਰੱਖਣ ਲਈ ਲਾਸ਼ ਨੂੰ ਐਂਬੂਲੈਂਸ ਵਿੱਚ ਲਿਜਾਇਆ ਜਾਂਦਾ ਪਰ ਪੁਲਿਸ ਵੱਲੋਂ ਇੱਕ ਪੱਠਿਆਂ ਵਾਲੇ ਰੇਹੜੇ ‘ਤੇ ਪਾ ਕੇ ਲਾਸ਼ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ।ਜਾਂਚ ਅਧਿਕਾਰੀ ਨੇ ਅੱਜ ਚੱਲ ਰਹੇ ਹਲਾਤਾ ਦਾ ਹਵਾਲਾ ਦਿੰਦੇ ਹੋਏ ਕੋਈ ਵੀ ਐਂਬੂਲੈਂਸ ਨਾਂ ਆਉਣ ਦਾ ਕਹਿ ਕੇ ਲਾਸ਼ ਨੂੰ ਰੇਹੜੇ ਉਪਰ ਲਿਜਾਣ ਦੀ ਮਜਬੂਰੀ ਦਾ ਹਵਾਲਾ ਦਿੱਤਾ।

Leave a Reply

Your email address will not be published. Required fields are marked *