ਨਵੀਂ ਦਿੱਲੀ, 3 ਜੂਨ – ਯੋਗ ਗੁਰੂ ਰਾਮਦੇਵ ਵੱਲੋਂ ਜਨਤਕ ਤੌਰ ‘ਤੇ ਦਿੱਤਾ ਬਿਆਨ ਵਿਗਿਆਨ ਅਤੇ ਡਾਕਟਰਾਂ ਦੀ ਸਾਖ ਨੂੰ ਨੁਕਸਾਨ ਪਹੁੰਚਾ ਰਿਹਾ ਹੈ।ਇਹ ਸ਼ਬਦ ਦਿੱਲੀ ਮੈਡੀਕਲ ਐਸੋਸੀਏਸ਼ਨ ਦੀ ਦਿੱਲੀ ਹਾਈਕੋਰਟ ‘ਚ ਨੁਮਾਇੰਦਗੀ ਕਰ ਰਹੇ ਵਕੀਲ ਨੇ ਕਹੇ।ਰਾਮਦੇਵ ਨੂੰ ਕੋਰੋਨਿਲ ਟੈਬਲਟ ਬਾਰੇ ਗਲਤ ਬਿਆਨਬਾਜ਼ੀ ਕਰਨ ਅਤੇ ਜਾਣਕਾਰੀ ਫੈਲਾਉਣ ਤੋਂ ਰੋਕਣ ਦੀ ਮੰਗ ਨੂੰ ਲੈ ਕੇ ਦਿੱਲੀ ਹਾਈਕੋਰਟ ਵਿਚ ਦਿੱਲੀ ਮੈਡੀਕਲ ਐਸੋਸੀਏਸ਼ਨ ਨੇ ਮੁਕੱਦਮਾ ਦਾਇਰ ਕੀਤਾ ਹੈ।