ਗੌਤਮ ਗੰਭੀਰ ਫਾਊਂਡੇਸ਼ਨ’ ਕੋਵਿਡ-19 ਮਰੀਜ਼ਾਂ ਲਈ ਵਰਤੀ ਜਾਣ ਵਾਲੀ ਦਵਾਈ ਦੀ ਜਮਾਂਖੋਰੀ ਕਰਨ ਦੀ ਪਾਈ ਗਈ ਦੋਸ਼ੀ – ਡਰੱਗ ਕੰਟਰੋਲਰ

ਨਵੀਂ ਦਿੱਲੀ, 3 ਜੂਨ – ਦਿੱਲੀ ਸਰਕਾਰ ਦੇ ਡਰੱਗ ਕੰਟਰੋਲਰ ਨੇ ਹਾਈਕੋਰਟ ‘ਚ ਕਿਹਾ ਕਿ ‘ਗੌਤਮ ਗੰਭੀਰ ਫਾਊਂਡੇਸ਼ਨ’ ਨੂੰ ਕੋਵਿਡ-19 ਮਰੀਜ਼ਾਂ ਦੇ ਇਲਾਜ ਲਈ ਵਰਤੀ ਜਾਣ ਵਾਲੀ ਦਵਾਈ ਫੈਬੀਫਲੂ ਦੀ ਗੈਰ ਕਾਨੂੰਨੀ ਤਰੀਕੇ ਨਾਲ ਜਮਾਂਖੋਰੀ ਕਰਨ, ਖਰੀਦਣ ਤੇ ਵਿਤਰਣ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਹਾਈਕੋਰਟ ਨੇ ਡਰੱਗ ਕੰਟਰੋਲਰ ਨੂੰ 6 ਹਫਤਿਆ ਅੰਦਰ ਮਾਮਲੇ ਦੀ ਸਾਰੀ ਰਿਪੋਰਟ ਦਾਖਿਲ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ ਤੇ ਅਗਲੀ ਸੁਣਵਾਈ 29 ਜੁਲਾਈ ਨੰ ਨਿਰਧਾਰਿਤ ਕੀਤੀ ਗਈ ਹੈ।

Leave a Reply

Your email address will not be published. Required fields are marked *