ਥਾਣਾ ਸਤਨਾਮਪੁਰਾ ਦੀ ਪੁਲਿਸ ਨੇ ਇੱਕ ਵਿਅਕਤੀ ਨੂੰ ਇੱਕ ਪਿਸਟਲ ਅਤੇ ਤਿੰਨ ਜਿੰਦਾ ਕਾਰਤੂਸਾਂ ਸਮੇਤ ਕੀਤਾ ਗ੍ਰਿਫਤਾਰ

ਮਾਨਯੋਗ ਸ੍ਰੀਮਤੀ ਵਤਸਲਾ ਗੁਪਤਾ IPS ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਜੀ ਵਲੋ ਮਾੜੇ ਅਨਸਰਾ ਨੂੰ ਗ੍ਰਿਫਤਾਰ ਕਰਨ ਲਈ ਚਲਾਈ ਮੁਹਿੰਮ ਤਹਿਤ,ਸ੍ਰੀਮਤੀ ਰੁਪਿੰਦਰ ਕੌਰ ਭੱਟੀ ਪੁਲਿਸ ਕਪਤਾਨ ਸਬ-ਡਵੀਜਨ ਫਗਵਾੜਾ ਅਤੇ ਸ੍ਰੀ ਜਸਪ੍ਰੀਤ ਸਿੰਘ ਪੀ.ਪੀ.ਐਸ ਉਪ-ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ ਜੀ ਦੀ ਯੋਗ ਅਗਵਾਈ ਹੇਠ ਮੁੱਖ ਅਫਸਰ ਥਾਣਾ ਸਤਨਾਮਪੁਰਾ ਇੰਸਪੈਕਟਰ ਗੋਰਵ ਧੀਰ ਦੀ ਨਿਗਰਾਨੀ ਹੇਠ ਏ.ਐਸ.ਆਈ ਦਰਸ਼ਨ ਸਿੰਘ ਇੰਚਾਰਜ ਸਤਨਾਮਪੁਰਾ ਫਗਵਾੜਾ ਜਿਲਾ ਕਪੂਰਥਲਾ ਵਿੱਚ ਦੋਸ਼ੀ ਕੁਲਵੰਤ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਪਿੰਡ ਪਾਂਸ਼ਟਾ ਥਾਣਾ ਰਾਵਲਪਿੰਡੀ ਫਗਵਾੜਾ ਜਿਲਾ ਕਪੂਰਥਲਾ ਪਾਸੋ ਕੀਤੇ ਫਰਦ ਇੰਕਸ਼ਾਫ ਮੁਤਾਬਕ ਕੁਲਵੰਤ ਸਿੰਘ ਉਕਤ ਦੇ ਮੌਕਾ ਪਰ ਪੁੱਜਾ ਪੁਲਿਸ ਹਿਰਾਸਤ ਵਿੱਚ ਪੁਲਿਸ ਪਾਰਟੀ ਦੇ ਅੱਗੇ-ਅੱਗੇ ਚੱਲਕੇ ਦੇ ਮਹੇੜ ਕਲੋਨੀ ਨਜਦੀਕ ਇੱਕ ਬੇ-ਅਬਾਦ ਜਗਾਂ ਵਿੱਚ ਬਣੇ ਕਮਰੇ ਦੇ ਅੰਦਰ ਵੜਦਿਆ ਹੀ ਦਰਵਾਜੇ ਨਾਲ ਆਪਣੇ ਹੱਥਾ ਨਾਲ ਘੁਟਾਈ ਕਰਕੇ ਇੱਕ ਕਾਲੇ ਰੰਗ ਦਾ ਲਿਫਾਫਾ ਪੇਸ਼ ਕੀਤਾ ਜਿਸਨੂੰ ਖੋਲਕੇ ਚੈੱਕ ਕੀਤਾ ਤਾਂ ਉਸ ਵਿੱਚੋ ਇੱਕ ਪਿਸਟਲ 7.65 MM ਸਮੇਤ ਮੈਗਜ਼ੀਨ ਰੰਗ ਸਿਲਵਰ ਜਿਸ . ਪਰ ਬੱਟ ਲੱਕੜ ਦਾ ਬਣਿਆ ਹੈ,03 ਕਾਰਤੂਸ 7.65 MM ਬਰਾਮਦ ਹੋਏ। ਜਿਸ ਤੇ ਕੁਲਵੰਤ ਸਿੰਘ ਉਕਤ ਦੇ ਖਿਲਾਫ ਮੁਕੱਦਮਾ ਨੰਬਰ 55 ਮਿਤੀ 21.04.2024 ਸਤਨਾਮਪੁਰਾ ਫਗਵਾੜਾ ਦਰਜ ਰਜਿਸਟਰ ਕਰਕੇ ਮੁਕੱਦਮਾ ਵਿੱਚ ਧ 25 ਅਸਲਾ ਐਕਟ ਥਾਣਾ ਗ੍ਰਿਫਤਾਰ ਕਰਕੇ ਮਾਨਯੋਗ ਜੱਜ ਸਾਹਿਬ ਫਗਵਾੜਾ ਪਾਸੋ 02 ਦਿਨ ਦਾ ਪੁਲਿਸ ਰਿਮਾਡ ਦਾ ਹੁਕਮ ਫਰਮਾਇਆ ਜਿਸ ਦੀ ਪੁਛਗਿੱਟ ਜਾਰੀ ਹੈ ।

Leave a Reply

Your email address will not be published. Required fields are marked *