ਮੰਗਲਵਾਰ ਸਵੇਰੇ ਚੰਡੀਗੜ੍ਹ ਰੋਡ ਸਥਿਤ ਵਰਧਮਾਨ ਚੌਕ ‘ਚ ਟਿੱਪਰ ਨੇ ਸਕੂਟਰ ਸਵਾਰ ਮਹਿਲਾ ਅਧਿਆਪਕ ਨੂੰ ਕੁਚਲ ਦਿੱਤਾ ਜਿਸ ਤੋਂ ਬਾਅਦ ਅਧਿਆਪਕਾ ਸੜਕ ‘ਤੇ ਖ਼ੂਨ ਨਾਲ ਲੱਥਪੱਥ ਪਈ ਰਹੀ। ਉਸ ਦੇ ਹੱਥਾਂ-ਪੈਰਾਂ ‘ਤੇ ਟਿੱਪਰ ਦੇ ਟਾਇਰ ਚੜ੍ਹ ਗਏ। ਜ਼ਖ਼ਮੀ ਅਧਿਆਪਕਾ ਦਾ ਨਾਂ ਕੀਰਤੀ ਅਰੋੜਾ ਹੈ। ਉਸ ਦਾ ਵਿਆਹ 4 ਮਹੀਨੇ ਪਹਿਲਾਂ ਹੀ ਹੋਇਆ ਸੀ। ਚਸ਼ਮਦੀਦਾਂ ਮੁਤਾਬਕ ਟਿੱਪਰ ਦੀ ਰਫ਼ਤਾਰ ਬਹੁਤ ਤੇਜ਼ ਸੀ। ਟਿੱਪਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਹੈ। ਕੀਰਤੀ ਇਕ ਸਾਲ ਤੋਂ ਡੀਸੀਐਮ ਪ੍ਰੈਜ਼ੀਡੈਂਸੀ ਸਕੂਲ ‘ਚ ਪੜ੍ਹਾ ਰਹੀ ਹੈ। ਕੀਰਤੀ ਅਰੋੜਾ ਫਤਿਹਗੰਜ ਮੁਹੱਲੇ ਦੀ ਰਹਿਣ ਵਾਲੀ ਹੈ। ਕੀਰਤੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਡਾਕਟਰਾਂ ਮੁਤਾਬਕ ਉਸ ਦੇ ਹੱਥ ਦਾ ਅੰਗੂਠਾ ਵੱਖ ਹੋ ਗਿਆ ਹੈ। ਲੱਤਾਂ ਤੇ ਹੱਥਾਂ ‘ਤੇ ਗੰਭੀਰ ਸੱਟਾਂ ਲੱਗੀਆਂ ਹਨ। ਦਿਮਾਗ਼ ਸਮੇਤ ਪੂਰੇ ਸਰੀਰ ਦੀ ਸਕੈਨਿੰਗ ਹੋਵੇਗੀ। ਫਿਲਹਾਲ ਕੀਰਤੀ ਦੀ ਹਾਲਤ ਖਤਰੇ ਤੋਂ ਬਾਹਰ ਹੈ।