ਹੁਣ ਸਸਤਾ ਹੋਵੇਗਾ ਫਲਾਈਟ ਦਾ ਟਿਕਟ, DGCA ਨੇ ਜਾਰੀ ਕੀਤਾ ਨਵਾਂ ਨਿਯਮ

ਜੇਕਰ ਤੁਸੀਂ ਵੀ ਫਲਾਈਟ ਦੇ ਭਾਰੀ ਕਿਰਾਏ ਤੋਂ ਪ੍ਰੇਸ਼ਾਨ ਹੋ ਤੇ ਹੁਣ ਜਲਦ ਹੀ ਤੁਹਾਨੂੰ ਮਹਿੰਗੇ ਫਲਾਈਟ ਦੇ ਟਿਕਟ ਤੋਂ ਰਾਹਤ ਮਿਲ ਸਕਦੀ ਹੈ। ਡੀਜੀਸੀਏ ਵੱਲੋਂ ਨਿਰਦੇਸ਼ ਜਾਰੀ ਕੀਤਾ ਗਿਆ ਹੈ ਜਿਸ ਵਿਚ ਯਾਤਰੀਆਂ ਲਈ ਫਲਾਈਟ ਦੇ ਬੇਸ ਫੇਅਰ ਨੂੰ ਹੋਰ ਵੀ ਜ਼ਿਆਦਾ ਕਿਫਾਇਤੀ ਬਣਾਉਣ ਦੀ ਪਲਾਨਿੰਗ ਚੱਲ ਰਹੀ ਹੈ। ਡੀਜੀਸੀਏ ਦਾ ਕਹਿਣਾ ਹੈ ਕਿ ਏਅਰਲਾਈਨਸ ਵੱਲੋਂ ਜਾਰੀ ਕੀਤੇ ਗਏ ਨਿਰਧਾਰਤ ਕਿਰਾਏ ਵਿਚ ਉਨ੍ਹਾਂ ਵੱਲੋਂ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ‘ਤੇ ਲੱਗਣ ਵਾਲੀ ਫੀਸ ਵੀ ਸ਼ਾਮਲ ਹੈ। ਵੱਖ-ਵੱਖ ਜਗ੍ਹਾ ਤੋਂ ਮਿਲੇ ਫੀਡਬੈਕ ਦੇ ਆਧਾਰ ‘ਤੇ ਇਹ ਦੇਖਿਆ ਗਿਆ ਹੈ ਕਿ ਕਈ ਵਾਰ ਯਾਤਰੀਆਂ ਨੂੰ ਯਾਤਰਾ ਦੌਰਾਨ ਏਅਰਲਾਈਨਸ ਵੱਲੋਂ ਦਿੱਤੀਆਂ ਜਾਣ ਵਾਲੀਆਂ ਇਨ੍ਹਾਂ ਸਰਵਿਸਿਜ਼ ਦੀ ਲੋੜ ਹੀ ਨਹੀਂ ਹੁੰਦੀ ਹੈ। ਡੀਜੀਸੀਏ ਨੇ ਸਰਕੂਲਰ ਵਿਚ ਕਿਹਾ ਹੈ ਕਿ ਸਰਵਿਸਿਜ਼ ਤੇ ਉਨ੍ਹਾਂ ਦੇ ਚਾਰਜਸ ਨੂੰ ਵੱਖ ਕਰਨ ਨਾਲ ਮੂਲ ਕਿਰਾਇਆ ਜ਼ਿਆਦਾ ਕਿਫਾਇਤੀ ਹੋ ਸਕਦਾ ਹੈ। ਇਸ ਦੇ ਨਾਲ ਹੀ ਉੁਪਭੋਗਤਾਵਾਂ ਨੂੰ ਉਨ੍ਹਾਂ ਸੇਵਾਵਾਂ ਲਈ ਭੁਗਤਾਨ ਕਰਨ ਦਾ ਬਦਲ ਮਿਲਦਾ ਹੈ ਜਿਨ੍ਹਾਂ ਦਾ ਉਹ ਫਾਇਦਾ ਲੈਣਾ ਚਾਹੁੰਦਾ ਹੈ। ਵੱਖ-ਵੱਖ ਦੀਆਂ ਨਵੀਆਂ ਸਰਵਿਸਿਜ਼ ‘ਆਪਟ-ਇਨ’ ਆਧਾਰ ‘ਤੇ ਦਿੱਤੀ ਜਾਣੀ ਚਾਹੀਦੀ ਹੈ ਨਾ ਕਿ ‘ਆਪਟ-ਆਊਟ’ ਆਧਾਰ ‘ਤੇ। DGCA ਨੇ 7 ਸਰਵਿਸਿਜ਼ ਦੀ ਇਕ ਲਿਸਟ ਜਾਰੀ ਕੀਤੀ ਹੈ ਜਿਨ੍ਹਾਂ ਨੂੰ ਜੇਕਰ ਟਿਕਟ ਦੀ ਕਾਸਟ ਤੋਂ ਵੱਖ ਕਰ ਦਿੱਤਾ ਜਾਵੇ ਤਾਂ ਬੇਸ ਫੇਅਰ ਕਾਫੀ ਜ਼ਿਆਦਾ ਕਿਫਾਇਤੀ ਹੋ ਸਕਦਾ ਹੈ। ਯਾਤਰੀ ਲਈ ਸੀਟ ਚੁਣਨ ਦਾ ਚਾਰਜ, ਮੀਲ/ਸਨੈਕਸ/ਡ੍ਰਿੰਕ ਚਾਰਜਿਸ, ਏਅਰਲਾਈਨ ਲਾਊਂਜ ਦਾ ਇਸਤੇਮਾਲ ਕਰਨ ਲਈ ਫੀਸ, ਚੈੱਕ ਇਨ ਬੈਗੇਜ ਚਾਰਜਿਸ, ਸਪੋਰਟਸ ਇਕਵਿਪਮੈਂਟ ਚਾਰਜਿਸ, ਮਿਊਜ਼ੀਕਲ ਇਕਵਿਪਮੈਂਟ ਚਾਰਜਿਸ, ਵੈਲਿਊਏਬਲ ਬੈਗੇਜ ਲਈ ਸਪੈਸ਼ਲ ਡਿਕਲਰੇਸ਼ਨ ਫੀਸ ਏਅਰਲਾਈਨ ਬੈਗੇਜ ਪਾਲਿਸੀ ਵਜੋਂ ਅਨੁਸੂਚਿਤ ਏਅਰਲਾਈਨਾਂ ਨੂੰ ਫ੍ਰੀ ਬੈਗੇਜ ਅਲਾਊਂਸ ਦੇ ਨਾਲ ‘ਜ਼ੀਰੋ ਬੈਗੇਜ’/ਨੋ ਚੈੱਕ ਇਨ ਬੈਗੇਜ ਕਿਰਾਏ ਦੀ ਪੇਸ਼ਕਸ਼ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਡੀਜੀਸੀਏ ਨੇ ਕਿਹਾ ਕਿ ਏਅਰਲਾਈਨ ਕਾਊਂਟਰ ‘ਤੇ ਚੈੱਕਇਨ ਲਈ ਸਾਮਾਨ ਲੈ ਲਿਆਉਂਦੇ ਹੋ ਤਾਂ ਲਾਗੂ ਚਾਰਜ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਇਸ ਨੂੰ ਟਿਕਟ ‘ਤੇ ਪ੍ਰਿੰਟ ਕਰਾ ਕੇ ਵੀ ਦਿੱਤਾ ਜਾਵੇਗਾ।

Leave a Reply

Your email address will not be published. Required fields are marked *