ਆਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਈ ਵੱਡੀਆਂ ਹਸਤੀਆਂ ਦਾ ਰਾਜਨੀਤਕ ਪਾਰਟੀ ਜੁਆਇਨ ਕਰਨ ਦਾ ਸਿਲਸਿਲਾ ਜਾਰੀ ਹੈ। ਇਸੇ ਦਰਮਿਆਨ ਪੰਜਾਬ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। NSUI ਪੰਜਾਬ ਦੇ ਮੀਤ ਪ੍ਰਧਾਨ ਰਾਹੁਲ ਸ਼ਰਮਾ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਹਨ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗੁਵਾਈ ਚ ਰਾਹੁਲ ਸ਼ਰਮਾ ਨੇ ਸ਼ਨੀਵਾਰ ਨੂੰ ਆਮ ਆਦਮੀ ਪਾਰਟੀ ਦੀ ਇਕਾਈ ਦੇ ਵਿੱਚ ਸ਼ਮੂਲੀਅਤ ਕੀਤੀ ਹੈ। ਇਸ ਮੌਕੇ ਜਗਰੂਪ ਸੇਖਵਾਂ ਵੀ ਨਾਲ ਮੌਜੂਦ ਸਨ। ਰਾਹੁਲ ਸ਼ਰਮਾ ਦੇ AAP ਪਾਰਟੀ ਵਿੱਚ ਸ਼ਾਮਿਲ ਹੋਣ ਨਾਲ ਗੁਰਦਾਸਪੁਰ ਹਲਕੇ ਵਿੱਚ ਆਮ ਆਦਮੀ ਪਾਰਟੀ ਹੋਰ ਤਕੜਾ ਹੋ ਗਿਆ ਹੈ ਕਿਓਂਕਿ ਨੌਜਵਾਨ ਵਰਗ ਦਾ ਰਾਹੁਲ ਸ਼ਰਮਾ ਨੂੰ ਇੱਥੇ ਚੰਗਾ ਸਮਰਥਨ ਹੈ।