ਪੰਜਾਬ ਦੇ ਨੰਗਲ ਤੋਂ ਇੱਕ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਜਿੱਥੇ ਖੇਡਦੇ-ਖੇਡਦੇ ਇੱਕ ਬੱਚਾ ਪਾਣੀ ਦੀ ਬਾਲਟੀ ਵਿੱਚ ਡੁੱਬ ਗਿਆ। ਉਸ ਨੂੰ ਤੁਰੰਤ ਹਸਪਤਾਲ ਲਿਜਾਏ ਗਿਆ, ਜਿੱਥੇ ਡਾਕਟਰਾਂ ਵੱਲੋਂ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਬੱਚੇ ਦੀ ਉਮਰ ਸਵਾ ਸਾਲ ਦੱਸੀ ਜਾ ਰਹੀ ਹੈ। ਘਟਨਾ ‘ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਜਾਣਕਾਰੀ ਅਨੁਸਾਰ ਬੱਚਾ ਖੇਡਦਾ-ਖੇਡਦਾ ਬਾਥਰੂਮ ਵਿੱਚ ਚਲਾ ਗਿਆ ਸੀ। ਪਰਿਵਾਰਿਕ ਮੈਂਬਰਾਂ ਨੂੰ ਪਤਾ ਹੀ ਨਹੀਂ ਲੱਗਿਆ ਕਦੋਂ ਉਹ ਪਾਣੀ ਦੀ ਬਾਲਟੀ ਦੇ ਵਿੱਚ ਡਿੱਗ ਗਿਆ, ਜਦੋਂ ਕੁਝ ਸਮੇਂ ਬਾਅਦ ਘਰ ਵਿੱਚ ਮੌਜੂਦ ਹੋਰ ਬੱਚੇ ਨੇ ਦੇਖਿਆ ਤਾਂ ਉਸ ਨੇ ਰੋਲਾ ਪਾਇਆ ਤਾਂ ਪਰਿਵਾਰਕ ਮੈਂਬਰਾਂ ਨੂੰ ਘਟਨਾ ਦਾ ਪਤਾ ਲੱਗਿਆ। ਪਰਿਵਾਰਕ ਮੈਂਬਰ ਜਦੋਂ ਤੱਕ ਬੱਚੇ ਕੋਲ ਪਹੁੰਚੇ ਉਦੋਂ ਤੱਕ ਬੱਚਾ ਪਾਣੀ ਵਿੱਚ ਡੁੱਬ ਚੁੱਕਿਆ ਸੀ। ਉਨ੍ਹਾਂ ਵੱਲੋਂ ਬੱਚੇ ਨੂੰ ਬਾਹਰ ਕੱਢਿਆ ਗਿਆ ਅਤੇ ਤੁਰੰਤ ਕੇ ਹਸਪਤਾਲ ਚ ਲਿਜਾਇਆ ਗਿਆ। ਉੱਥੇ ਉਸ ਨੂੰ ਡਾਕਟਰਾਂ ਨੇ ਮ੍ਰਿਤਕ ਘੋਸ਼ਿਤ ਕਰ ਦਿੱਤਾ।