ਪ੍ਰਤਾਪ ਬਾਜਵਾ ਨੇ ਲੁਧਿਆਣਾ ਵਿਚ ਲਾਇਆ ਡੇਰਾ, ਕਿਹਾ- ਇਥੋਂ ਹੀ ਚਲਾਵਾਂਗੇ ਚੋਣ ਮੁਹਿੰਮ

ਗੁਰਦਾਸਪੁਰ ਦੇ ਵਿਧਾਇਕ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਲੁਧਿਆਣਾ ਪਹੁੰਚੇ। ਬਾਜਵਾ ਨੇ ਕਿਹਾ ਕਿ ਉਸ ਨੇ ਲੁਧਿਆਣਾ ‘ਚ ਆਪਣੇ ਦੋਸਤ ਦਾ ਘਰ ਲਿਆ ਹੈ। ਉਹ ਲੋਕ ਸਭਾ ਚੋਣਾਂ ਦੌਰਾਨ ਇੱਥੇ ਹੀ ਰਹਿਣਗੇ। ਪੂਰੇ ਪੰਜਾਬ ਲਈ ਮੁਹਿੰਮ ਲੁਧਿਆਣਾ ਤੋਂ ਹੀ ਚਲਾਈ ਜਾਵੇਗੀ। ਜਿਸ ਵੀ ਉਮੀਦਵਾਰ ਨੇ ਨਾਮਜ਼ਦਗੀ ਜਾਂ ਪ੍ਰਚਾਰ ਕਰਨਾ ਹੈ, ਉਹ ਇੱਥੋਂ ਜਾ ਕੇ ਸ਼ਾਮ ਤੱਕ ਵਾਪਸ ਆ ਜਾਵੇਗਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਇਹ ਉਹ ਲੋਕ ਹਨ ਜੋ ਕਾਂਗਰਸ ਛੱਡ ਕੇ ਹੋਰ ਪਾਰਟੀਆਂ ਵਿਚ ਸ਼ਾਮਲ ਹੋਏ ਹਨ ਅਤੇ ਵਿਜੀਲੈਂਸ ਦੇ ਕੇਸਾਂ ਵਿਚ ਫਸੇ ਹੋਏ ਹਨ। ਕੁਝ ਆਗੂ ਅਜਿਹੇ ਵੀ ਹਨ, ਜਿਨ੍ਹਾਂ ਨੇ ਨੀਲੇ ਨੋਟਾਂ ਦੇ ਚੱਕਰ ਵਿੱਚ ਪਾਰਟੀ ਛੱਡ ਦਿੱਤੀ ਹੈ। ਬਾਜਵਾ ਨੇ ਕਿਹਾ ਕਿ ਜੇਕਰ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੀ ਗੱਲ ਕਰੀਏ ਤਾਂ ਬਿੱਟੂ ਦੀ ਕੋਈ ਪਛਾਣ ਨਹੀਂ ਹੈ। ਸਿਰਫ਼ ਸਵ. ਬੇਅੰਤ ਸਿੰਘ ਕਰਕੇ ਹੀ ਜਾਣਦੇ ਹਨ। ਬਿੱਟੂ ਨੇ ਸਭ ਤੋਂ ਪਹਿਲਾਂ ਸ੍ਰੀ ਆਨੰਦਪੁਰ ਸਾਹਿਬ ਤੋਂ ਚੋਣ ਲੜੀ ਸੀ। ਉਸ ਨੇ 5 ਸਾਲਾਂ ਵਿੱਚ ਉੱਥੇ ਕਿਸੇ ਦੇ ਫੋਨ ਦਾ ਜਵਾਬ ਨਹੀਂ ਦਿੱਤਾ। ਉਸ ਨੂੰ ਪਤਾ ਸੀ ਕਿ ਉਹ ਚੋਣ ਹਾਰ ਜਾਵੇਗਾ, ਇਸ ਲਈ ਉਸ ਨੇ ਲੁਧਿਆਣਾ ਨੂੰ ਚੁਣਿਆ ਪਰ ਹੁਣ ਪਿਛਲੇ 10 ਸਾਲਾਂ ਤੋਂ ਇੱਥੇ ਵੀ ਸਥਿਤੀ ਉਹੀ ਰਹੀ ਹੈ। ਉਨ੍ਹਾਂ ਕਿਹਾ ਕਿ ਬਿੱਟੂ ਲੋਕਾਂ ਅਤੇ ਵਰਕਰਾਂ ਦੇ ਫੋਨਾਂ ਦਾ ਜਵਾਬ ਨਹੀਂ ਦਿੰਦੇ, ਇਸ ਲਈ ਇਸ ਵਾਰ ਉਨ੍ਹਾਂ ਨੇ ਪਾਰਟੀ ਬਦਲ ਲਈ ਹੈ। ਪਾਰਟੀ ਨੇ ਬੇਅੰਤ ਸਿੰਘ ਦੇ ਪਰਿਵਾਰ ਨੂੰ ਬਹੁਤ ਸਤਿਕਾਰ ਦਿੱਤਾ। ਪਾਰਟੀ ਨੇ ਬੇਅੰਤ ਸਿੰਘ ਦੀ ਪਤਨੀ ਜਸਵੰਤ ਕੌਰ ਨੂੰ ਵੀ ਚੋਣ ਲੜਾਈ। ਬਿੱਟੂ ਦਾ ਚਾਚਾ ਲੰਮਾ ਸਮਾਂ ਕੈਬਨਿਟ ਮੰਤਰੀ ਰਹੇ। ਉਦੋਂ ਚਾਚਾ ਜੀ ਦਾ ਭਰਾ ਗੁਰਕੀਰਤ ਸਿੰਘ ਕੋਟਲੀ ਵੀ ਮੰਤਰੀ ਸੀ। ਬਿੱਟੂ ਦੇ ਭਰਾ ਨੂੰ ਵੀ ਕਾਂਗਰਸ ਸਰਕਾਰ ਵੇਲੇ ਡੀਐਸਪੀ ਬਣਾਇਆ ਗਿਆ ਸੀ ਪਰ ਫਿਰ ਵੀ ਜੇਕਰ ਬਿੱਟੂ ਜਾਂ ਉਸ ਦਾ ਪਰਿਵਾਰ ਕਾਂਗਰਸ ਤੋਂ ਖੁਸ਼ ਨਹੀਂ ਹੈ ਤਾਂ ਮੇਰਾ ਮੰਨਣਾ ਹੈ ਕਿ ਕਿਸੇ ਵੀ ਪਰਿਵਾਰ ਨੂੰ ਖੁਸ਼ ਨਹੀਂ ਕੀਤਾ ਜਾ ਸਕਦਾ। ਬਿੱਟੂ ਆਪਣੀ ਸੁਰੱਖਿਆ ਯਕੀਨੀ ਬਣਾਉਣ ਲਈ ਭਾਜਪਾ ‘ਚ ਸ਼ਾਮਲ ਹੋ ਗਿਆ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਗੱਲ ਕਰੀਏ ਤਾਂ ਅੱਜ ਵੀ ਬਿੱਟੂ ਉਨ੍ਹਾਂ ਨਾਲ ਚਾਰ ਵਾਰ ਗੱਲ ਕਰਦੇ ਹਨ।

Leave a Reply

Your email address will not be published. Required fields are marked *