ਪਟਨਾ ਦੇ ਦੀਘਾ ਥਾਣਾ ਖੇਤਰ ਦੇ ਰਾਮਜੀ ਚੱਕ ਸਥਿਤ ਸਕੂਲ ਟਿਨੀ ਟੋਟ ਅਕੈਡਮੀ ਦੇ ਨਾਲੇ ‘ਚ ਇਕ ਬੱਚੇ ਦੀ ਲਾਸ਼ ਮਿਲਣ ਤੋਂ ਬਾਅਦ ਤਰਥੱਲੀ ਮਚ ਗਈ ਹੈ। ਬੱਚੇ ਦੀ ਉਮਰ ਕਰੀਬ 7 ਸਾਲ ਦੱਸੀ ਜਾ ਰਹੀ ਹੈ। ਇਸ ਦੇ ਨਾਲ ਹੀ ਸਥਾਨਕ ਲੋਕਾਂ ਨੇ ਦੀਘਾ ਆਸ਼ਿਆਨਾ ਮੋੜ ਅਤੇ ਦੀਘਾ ਰਾਮ ਜੀ ਚੱਕ, ਬਾਟਾ ਪੈਟਰੋਲ ਪੰਪ ਦਾਨਾਪੁਰ ਗਾਂਧੀ ਮੈਦਾਨ ਰੋਡ ਨੂੰ ਜਾਮ ਕਰ ਦਿੱਤਾ। ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਸਕੂਲ ਕੈਂਪਸ ਵਿੱਚ ਭੰਨਤੋੜ ਕੀਤੀ ਗਈ ਅਤੇ ਕੁਝ ਲੋਕਾਂ ਨੇ ਇਮਾਰਤ ਨੂੰ ਅੱਗ ਲਗਾ ਦਿੱਤੀ। ਅੱਗ ਨੇ ਇਕਦਮ ਭਿਆਨਕ ਰੂਪ ਧਾਰਨ ਕਰ ਲਿਆ।ਪਾਲਸਨ ਰੋਡ ਦਾ ਰਹਿਣ ਵਾਲਾ ਆਯੂਸ਼ ਵੀਰਵਾਰ ਨੂੰ ਸਕੂਲ ਗਿਆ ਸੀ। ਜਮਾਤਾਂ ਖ਼ਤਮ ਹੋਣ ਤੋਂ ਬਾਅਦ ਉਹ ਉੱਥੇ ਟਿਊਸ਼ਨ ਪੜ੍ਹਦਾ ਸੀ। ਬੀਤੀ ਦੇਰ ਸ਼ਾਮ ਤੱਕ ਜਦੋਂ ਉਹ ਘਰ ਨਾ ਪਰਤਿਆ ਤਾਂ ਉਸ ਦੇ ਰਿਸ਼ਤੇਦਾਰਾਂ ਨੇ ਭਾਲ ਸ਼ੁਰੂ ਕਰ ਦਿੱਤੀ। ਕਾਫੀ ਭਾਲ ਤੋਂ ਬਾਅਦ ਬੱਚੇ ਦੀ ਲਾਸ਼ ਡਰੇਨ ‘ਚੋਂ ਬਰਾਮਦ ਹੋਈ।