ਟੈਂਪੂ ਅਤੇ ਪੰਜਾਬ ਰੋਡਵੇਜ਼ ਦੀ ਬੱਸ ਵਿਚਾਲੇ ਟੱਕਰ; ਦੋ ਲੋਕਾਂ ਦੀ ਮੌਤ

ਜਲੰਧਰ ‘ਚ ਵਾਪਰੇ ਭਿਆਨਕ ਸੜਕ ਹਾਦਸੇ ‘ਚ ਔਰਤ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਸ਼ਾਹਕੋਟ ਦੇ ਪਿੰਡ ਪਰਜੀਆਂ ਕਲਾਂ ਮੋੜ ‘ਤੇ ਵਾਪਰਿਆ। ਇਥੇ ਇਕ ਟੈਂਪੂ ਅਤੇ ਪੰਜਾਬ ਰੋਡਵੇਜ਼ ਦੀ ਬੱਸ ਵਿਚਾਲੇ ਟੱਕਰ ਹੋਈ ਸੀ। ਇਸ ਘਟਨਾ ‘ਚ ਕਰੀਬ 7 ਲੋਕ ਗੰਭੀਰ ਰੂਪ ‘ਚ ਜ਼ਖਮੀ ਹੋ ਗਏ ਹਨ। ਜ਼ਖਮੀਆਂ ਦਾ ਵੱਖ-ਵੱਖ ਹਸਪਤਾਲਾਂ ‘ਚ ਇਲਾਜ ਚੱਲ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਾਦਸੇ ਦੇ ਸਮੇਂ ਪਵਨ ਕੁਮਾਰ ਵਾਸੀ ਗੋਪਾਲ ਨਗਰ ਜ਼ਿਲ੍ਹਾ ਗੁਰਦਾਸਪੁਰ ਪੰਜਾਬ ਰੋਡਵੇਜ਼ ਦੇ ਬਟਾਲਾ ਡਿਪੂ ਦੀ ਬੱਸ ਚਲਾ ਰਿਹਾ ਸੀ। ਦੂਜੇ ਪਾਸੇ ਸਵਾਰੀਆਂ ਨਾਲ ਭਰਿਆ ਟੈਂਪੂ ਪਿੰਡ ਪਰਜੀਆਂ ਕਲਾਂ ਤੋਂ ਸ਼ਾਹਕੋਟ ਸ਼ਹਿਰ ਵੱਲ ਜਾ ਰਿਹਾ ਸੀ। ਜਦੋਂ ਟੈਂਪੂ ਅਤੇ ਬੱਸ ਪਰਜੀਆਂ ਕਲਾਂ ਮੋੜ ਨੇੜੇ ਸਥਿਤ ਪੈਟਰੋਲ ਪੰਪ ਤੋਂ ਥੋੜ੍ਹਾ ਅੱਗੇ ਪੁੱਜੇ ਤਾਂ ਸਰਵਿਸ ਲੇਨ ‘ਤੇ ਦੋਵੇਂ ਵਾਹਨ ਆਪਸ ਵਿਚ ਟਕਰਾ ਗਏ। ਘਟਨਾ ਦੇ ਸਮੇਂ ਟੈਂਪੂ ਨੂੰ ਚੇਤ ਰਾਮ (60) ਵਾਸੀ ਪਿੰਡ ਨਰੰਗਪੁਰ, ਹਾਂਸੀ ਚਲਾ ਰਿਹਾ ਸੀ। ਇਸ ਵਿਚ ਕ੍ਰਿਸ਼ਨਾ ਦੇਵੀ (34), ਲੜਕੀ ਅਮਨ (11), ਬਾਨੋ (65), ਕਸ਼ਮੀਰ ਸਿੰਘ (75), ਹਰਦੀਸ਼ ਕੌਰ (65), ਲਖਵਿੰਦਰ ਕੌਰ (55), ਅਮਰਜੀਤ ਕੌਰ (65) ਅਤੇ ਕਮਲਜੀਤ ਵਾਸੀ ਪਿੰਡ ਪਰਜੀਆਂ ਕਲਾਂ ਸਵਾਰ ਸਨ। ਟੈਂਪੂ ਚਾਲਕ ਚੇਤ ਰਾਮ ਅਤੇ ਔਰਤ ਕਮਲਜੀਤ ਕੌਰ ਨੂੰ ਨਿੱਜੀ ਵਾਹਨਾਂ ਵਿਚ ਸਰਕਾਰੀ ਹਸਪਤਾਲ ਨਕੋਦਰ ਲਿਜਾਇਆ ਗਿਆ, ਜਿਥੇ ਬੀਤੀ ਦੇਰ ਸ਼ਾਮ ਇਲਾਜ ਦੌਰਾਨ ਦੋਵਾਂ ਦੀ ਮੌਤ ਹੋ ਗਈ। ਜ਼ਖਮੀਆਂ ਨੂੰ ਇਲਾਜ ਲਈ ਸ਼ਾਹਕੋਟ ਲਿਜਾਇਆ ਗਿਆ ਤਾਂ ਸਾਰਿਆਂ ਨੂੰ ਜਲੰਧਰ ਰੈਫਰ ਕਰ ਦਿਤਾ ਗਿਆ। ਮਾਮਲੇ ਦੀ ਕਾਰਵਾਈ ਏਐਸਆਈ ਸਰਵਣ ਸਿੰਘ ਕਰ ਰਹੇ ਹਨ। ਅੱਜ ਦੋਵਾਂ ਲਾਸ਼ਾਂ ਦਾ ਪੋਸਟਮਾਰਟਮ ਕੀਤਾ ਜਾਵੇਗਾ।

Leave a Reply

Your email address will not be published. Required fields are marked *