CM ਮਾਨ ਦਾ ਦਾਅਵਾ-‘ਪੰਜਾਬੀਆਂ ਨੂੰ ਦਿੱਤੀਆਂ 42,924 ਸਰਕਾਰੀ ਨੌਕਰੀਆਂ ਦਾ ਪੂਰਾ ਰਿਕਾਰਡ ਮੇਰੇ ਕੋਲ ਹੈ’

ਪੰਜਾਬ ਵਿਚ 1 ਜੂਨ ਨੂੰ ਵੋਟਾਂ ਪੈਣੀਆਂ ਹਨ। ਅਜਿਹੇ ਵਿਚ ਹਰੇਕ ਪਾਰਟੀ ਵੱਲੋਂ ਪੂਰਾ ਜ਼ੋਰ ਲਗਾ ਕੇ ਚੋਣ ਮੁਹਿੰਮ ਚਲਾਈ ਜਾ ਰਹੀ ਹੈ। ਵੱਡੇ-ਵੱਡੇ ਦਾਅਵੇ ਹਰੇਕ ਪਾਰਟੀ ਵੱਲੋਂ ਕੀਤੇ ਜਾ ਰਹੇ ਹਨ ਤਾਂ ਜੋ ਲੋਕਾਂ ਦਾ ਭਰੋਸਾ ਜਿੱਤਿਆ ਜਾ ਸਕੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਕ ਇੰਟਰਵਿਊ ਦੌਰਾਨ ਦਾਅਵਾ ਕੀਤਾ ਹੈ ਕਿ ਅਸੀਂ ਪੰਜਾਬੀਆਂ ਨੂੰ 42,924 ਸਰਕਾਰੀ ਨੌਕਰੀਆਂ ਦਿੱਤੀਆਂ ਹਨ ਤੇ ਮੇਰੇ ਕੋਲ ਹੁਣ ਤੱਕ ਪੰਜਾਬੀਆਂ ਨੂੰ ਦਿੱਤੀਆਂ 42,924 ਸਰਕਾਰੀ ਨੌਕਰੀਆਂ ਦਾ ਪੂਰਾ ਰਿਕਾਰਡ ਪਿਆ ਹੈ। ਅਸੀਂ ਕੱਚੇ ਪੈਰੀਂ ਕੰਮ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਬਹੁਤ ਸਾਰੀਆਂ ਕੁੜੀਆਂ ਜੱਜ ਲੱਗ ਗਈਆਂ, ਮੁੰਡੇ ਪਟਵਾਰੀ ਲੱਗ ਗਏ, ਐੱਸਡੀਓ ਲੱਗ ਗਏ। ਟੈਸਟ ਪਾਸ ਕਰਦੇ ਹੀ ਉਨ੍ਹਾਂ ਨੂੰ ਨੌਕਰੀ ਮਿਲ ਗਈ। ਇਕ ਪਰਿਵਾਰ ਵਿਚ 4 ਨੌਕਰੀਆਂ ਤੱਕ ਦਿੱਤੀਆਂ ਗਈਆਂ। ਪਰ ਵਿਰੋਧੀਆਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ 42,924 ਸਰਕਾਰੀ ਨੌਕਰੀਆਂ ਦੇਣ ਦੇ ਬੋਰਡ ਤਾਂ ਲੱਗ ਗਏ ਪਰ ਫਿਰ ਵੀ ਬਹੁਤ ਸਾਰੇ ਅਜਿਹੇ ਨੌਜਵਾਨ ਮੁੰਡੇ-ਕੁੜੀਆਂ ਹਨ ਜਿਨ੍ਹਾਂ ਨੂੰ ਨੌਕਰੀਆਂ ਨਹੀਂ ਮਿਲੀਆਂ ਤਾਂ ਇਸ ‘ਤੇ ਸੀਐੱਮ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਖੇਤੀਬਾੜੀ ਵਿਚ 472, ਐਨੀਮਲ ਹਸਬੈਂਡਰੀ ਵਿਚ 939, ਚੀਫ ਇਲੈਕਟ੍ਰੋਲ ਆਫਿਸਰ 60, ਕਾਰਪੋਰੇਸ਼ਨ 785, ਹੋਮ ਫੇਅਰ ਐਂਡ ਜਸਟਿਸ ਵਿਚ 7103, ਸਾਇੰਸ ਟੈਕਨਾਲੋਜੀ ਐਂਡ ਇਨਵਾਇਰਮੈਂਟ 11467, ਪਲਾਨਿੰਗ ਵਿਚ 7, ਟਰਾਂਸਪੋਰਟ ਵਿਚ 1723, ਰੂਰਲ ਡਿਵੈਲਪਮੈਂਟ ਐਂਡ ਪੰਚਾਇਤ 237, ਰੈਵੇਨਿਊ ਐਂਡ ਡਾਇਜਾਸਟਰ ਮੈਨੇਜਮੈਂਟ 2085, ਕੁੱਲ 42924 ਬਣਦੀਆਂ ਹਨ ਨਾਲ ਹੀ ਉਨ੍ਹਾਂ ਕਿਹਾ ਕਿ ਕਈ ਥਾਵਾਂ ‘ਤੇ ਹਾਈਕੋਰਟ ਦੀ ਸਟੇਅ ਲੱਗੀ ਹੋਈ ਹੈ। ਅਸੀਂ ਪਹਿਲਾਂ PIL ਕਲੀਅਰ ਕਰਾਂਗੇ ਤੇ ਜਿੰਨੇ ਕਲੀਅਰ ਹੋ ਜਾਣਗੇ ਉਨ੍ਹਾਂ ਨੂੰ ਨੌਕਰੀ ਦਿੱਤੀ ਜਾਵੇਗੀ।

Leave a Reply

Your email address will not be published. Required fields are marked *