ਜਲੰਧਰ ‘ਚ ਪੁਲਿਸ ਅਤੇ ਗੈਂਗਸਟਰ ਵਿਚਾਲੇ ਜ਼ਬਰਦਸਤ ਫਾਇਰਿੰਗ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦਿਹਾਤੀ ਪੁਲੀਸ ਅਤੇ AGTF ਦੀ ਟੀਮ ਨੇ ਗੈਂਗਸਟਰ ਰੋਹਿਤ ਰਾਣਾ ਉਰਫ ਮੱਖਣ ਦਾ ਐਨਕਾਊਂਟਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਨੂੰ ਥਾਣਾ ਭੋਗਪੁਰ ਲਿਆਂਦਾ ਗਿਆ ਹੈ। ਪੁਲਿਸ ਗੈਂਗਸਟਰ ਤੋਂ ਪੁੱਛਗਿੱਛ ਕਰ ਰਹੀ ਹੈ। ਸੂਤਰਾਂ ਅਨੁਸਾਰ ਪਤਾ ਲੱਗਾ ਹੈ ਕਿ ਗੈਂਗਸਟਰ ਜੰਮੂ ਦਾ ਰਹਿਣ ਵਾਲਾ ਹੈ। ਪੁਲਿਸ ਗੈਂਗਸਟਰ ਦੇ ਮੋਬਾਈਲ ਅਤੇ ਹੋਰ ਵੇਰਵਿਆਂ ਦੀ ਜਾਂਚ ਕਰ ਰਹੀ ਹੈ। ਥਾਣਾ ਭੋਗਪੁਰ ਦੇ ਅਦੀਨ ਪਿੰਡ ਮੁਮਨਾਦਪੁਰ ‘ਚ ਪੁਲਿਸ ਨੇ ਗੈਂਗਸਟਰ ਨੂੰ ਘੇਰ ਲਿਆ ਹੈ। ਮੁਲਜ਼ਮ ਖ਼ਿਲਾਫ਼ ਕਈ ਕੇਸ ਦਰਜ ਹਨ। ਜੰਮੂ ਦੇ ਕਠੂਆ ‘ਚ ਸਬ ਇੰਸਪੈਕਟਰ ਦੀਪਕ ਸ਼ਰਮਾ ਦੇ ਕਤਲ ਤੋਂ ਬਾਅਦ ਉਹ ਫਰਾਰ ਚੱਲ ਰਿਹਾ ਸੀ। ਰਾਣਾ ਨੇ ਪੁਲਿਸ ‘ਤੇ ਚਾਰ ਗੋਲੀਆਂ ਚਲਾਈਆਂ ਅਤੇ ਫਿਰ ਇੱਕ ਘਰ ਵਿੱਚ ਲੁਕ ਗਿਆ। ਜਿਸ ਤੋਂ ਬਾਅਦ ਪੁਲਿਸ ਨੇ ਘਰ ਨੂੰ ਚਾਰੋਂ ਪਾਸਿਓਂ ਘੇਰ ਕੇ ਐਨਕਾਊਂਟਰ ਕੀਤਾ। ਰਾਣਾ ਦੀ ਲੱਤ ‘ਤੇ ਸੱਟ ਲੱਗੀ ਹੈ।