ਪਟਿਆਲਾ ’ਚ ਅੱਜ ਪੀਆਰਟੀਸੀ ਦੀ ਬੱਸ ਨਾਲ ਵੱਡਾ ਹਾਦਸਾ ਹੁੰਦਿਆਂ ਹੁੰਦੇ ਬਚ ਗਿਆ ਹੈ। ਜਿਥੇ ਚਲਦੀ ਬੱਸ ਦੇ ਵਿੱਚੋਂ ਟਾਇਰ ਨਿਕਲ ਗਏ ਪਰ ਬਸ ਡਾਈਵਰਟ ਦੇ ਵੱਲੋਂ ਬਹੁਤ ਹੀ ਸਿਆਣਪ ਦੇ ਨਾਲ ਬੱਸ ਨੂੰ ਕਾਬੂ ਕਰ ਲਿਆ ਗਿਆ। ਜਿਸ ਸਮੇਂ ਸਿਰ ਡਰਾਈਵਰ ਬੱਸ ਨੂੰ ਕਾਬੂ ਨਾ ਕਰਦਾ ਤਾਂ ਡਿਵਾਈਡਡ ਤੋਂ ਪਾਰ ਹੋ ਕੇ ਬਸ ਦੂਜੇ ਪਾਸੇ ਉਤਰ ਜਾਣੀ ਸੀ ਤੇ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ। ਪਰ ਫ਼ਿਲਹਾਲ ਕਿਸੇ ਜਾਨੀ ਨੁਕਸਾਨ ਤੋਂ ਬਚਾ ਹੋ ਗਿਆ ਹੈ। ਹਾਦਸੇ ਦੌਰਾਨ ਬੱਸ ਦਾ ਨੁਕਸਾਨ ਜ਼ਰੂਰ ਹੋਇਆ ਹੈ।