ਚੰਡੀਗੜ੍ਹ, 7 ਜੂਨ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ ਰੀਵਿਊ ਮੀਟਿੰਗ ਦੌਰਾਨ ਕੋਰੋਨਾ ਪਾਬੰਦੀਆਂ 15 ਜੂਨ ਤੱਕ ਵਧਾਉਣ ਦੇ ਆਦੇਸ਼ ਦਿੱਤੇ ਹਨ। ਇਸ ਦੌਰਾਨ ਕੁੱਝ ਰਿਆਇਤਾਂ ਵੀ ਦਿੱਤੀਆਂ ਗਈਆਂ ਹਨ ਜਿਨ੍ਹਾਂ ਵਿਚ ਵੀਕੈਂਡ ਕਰਫਿਊ ਹੁਣ ਸ਼ਨੀਵਾਰ ਨੂੰ ਨਹੀ ਲੱਗੇਗਾ ਸਿਰਫ ਐਵਤਾਰ ਨੂੰ ਲੱਗੇਗਾ। ਨਾਈਟ ਕਰਫਿਊ ਹੁਣ ਸ਼ਾਮ 6 ਵਜੇ ਦੀ ਬਜਾਇ 7 ਵਜੇ ਤੋਂ ਲੱਗੇਗਾ ਤੇ ਦੁਕਾਨਾਂ ਸ਼ਾਮ 6 ਵਜੇ ਤੱਕ ਖੁੱਲ੍ਹ ਸਕਦੀਆਂ ਹਨ। ਇਸ ਤੋਂ ਇਲਾਵਾ ਨਿੱਜੀ ਦਫਤਰਾਂ ਨੂੰ 50% ਸਟਾਫ ਨਾਲ ਕੰਮ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ।