MP ਰਾਜਾ ਵੜਿੰਗ ਨੇ ਸੰਸਦ ‘ਚ ਚੁੱਕਿਆ ਸਿੱਧੂ ਮੂਸੇਵਾਲਾ ਦਾ ਮੁੱਦਾ, ਕਿਹਾ- ‘ਕਦੋਂ ਮਿਲੇਗਾ ਸਿੱਧੂ ਨੂੰ ਇਨਸਾਫ ?’

ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਸਾਂਸਦ ਰਾਜਾ ਵੜਿੰਗ ਨੇ ਲੋਕ ਸਭਾ ਵਿੱਚ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਅੱਜ ਤੱਕ ਮੂਸੇਵਾਲਾ ਦੇ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ ਹੈ। ਸਿੱਧੂ ਮੂਸੇਵਾਲਾ ਇੱਕ ਮਸ਼ਹੂਰ ਕਲਾਕਾਰ ਸੀ, ਦੁਨੀਆ ਭਰ ਵਿੱਚ ਉਸਦਾ ਨਾਮ ਸੀ। ਚਾਹੇ ਤਾਮਿਲਨਾਡੂ ਹੋਵੇ, ਚਾਹੇ ਮਹਾਰਾਸ਼ਟਰ ਤੇ ਚਾਹੇ ਨਿਊਯਾਰਕ ਹੋਵੇ ਉਸਦੇ ਗਾਣਿਆਂ ‘ਤੇ ਦੁਨੀਆ ਝੂਮ ਉੱਠਦੀ ਸੀ। ਟਾਈਮਜ਼ ਸਕੁਏਅਰ ਵਿੱਚ ਹਰ ਤੀਜੇ ਦਿਨ ਸਿੱਧੂ ਮੂਸੇਵਾਲਾ ਦਾ ਗਾਣਾ ਵੱਜਦਾ ਹੈ।ਰਾਜਾ ਵੜਿੰਗ ਨੇ ਅੱਗੇ ਕਿਹਾ ਕਿ ਤੁਸੀਂ ਕਹਿੰਦੇ ਹੋ ਕਿ ਹਿੰਦੁਸਤਾਨ ਵਿੱਚ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ, ਤੁਸੀਂ ਕਹਿੰਦੇ ਹੋ ਕਿ ਚਿੰਤਾ ਨਾ ਕਰੋ। 28 ਸਾਲ ਦੇ ਨੌਜਵਾਨ ਨੂੰ ਦਿਨ-ਦਿਹਾੜੇ 10 ਗੋਲੀਆਂ ਮਾਰ ਦਿੱਤੀਆਂ ਗਈਆਂ। ਇੱਕ ਵੱਡੇ ਬਦਮਾਸ਼ ਨੇ ਮੂਸੇਵਾਲਾ ਨੂੰ ਮਰਵਾ ਕੇ ਕਿਹਾ ਕਿ ਮੈਂ ਮਰਵਾਇਆ ਹੈ। ਸਿੱਧੂ ਮੂਸੇਵਾਲਾ ਨੂੰ ਇਨਸਾਫ ਕਦੋਂ ਮਿਲੇਗਾ। ਉਹ ਆਪਣੀ ਮਾਂ ਦਾ ਇਕਲੌਤਾ ਪੁੱਤ ਸੀ। ਵਿਆਹ ਵਿੱਚ ਸਿਹਰੇ ਬੰਨ੍ਹੇ ਜਾਂਦੇ ਹਨ, ਪਰ ਉਸਦੀ ਮਾਂ ਨੇ ਉਸਦੀ ਮੌਤ ‘ਤੇ ਸਿਹਰਾ ਬੰਨ੍ਹ ਕੇ ਵਿਦਾਈ ਦਿੱਤੀ।ਦੱਸ ਦੇਈਏ ਕਿ ਇਸ ਤੋਂ ਇਲਾਵਾ ਲੋਕ ਸਭਾ ਵਿੱਚ ਰਾਜਾ ਵੜਿੰਗ ਨੇ ਲੁਧਿਆਣਾ ਦੀ ਸਾਈਕਲ ਇੰਡਸਟਰੀ ਦਾ ਵੀ ਮੁੱਦਾ ਚੁੱਕਿਆ। ਉਨ੍ਹਾਂ ਨੇ ਕਿਹਾ ਕਿ ਲੁਧਿਆਣਾ ਦੀ ਸਾਈਕਲ ਇੰਡਸਟਰੀ ਦਾ ਬੁਰਾ ਹਾਲ ਹੋ ਚੁੱਕਿਆ ਹੈ। ਚੀਨ ਸਾਲ ਵਿੱਚ 28 ਤੋਂ 30 ਕਰੋੜ ਤੱਕ ਸਾਈਕਲ ਦਾ ਪ੍ਰੋਡਕਸ਼ਨ ਕਰਦਾ ਹੈ, ਪਰ ਲੁਧਿਆਣਾ ਸਿਰਫ 2.5 ਕਰੋੜ ਦਾ ਪ੍ਰੋਡਕਸ਼ਨ ਹੀ ਕਰ ਪਾਉਂਦਾ ਹੈ।

Leave a Reply

Your email address will not be published. Required fields are marked *