ਟੀ-20 ਵਿਸ਼ਵ ਕੱਪ ਜਿੱਤ ਕੇ ਟੀਮ ਇੰਡੀਆ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕਰ ਚੁੱਕੀ ਹੈ। PM ਮੋਦੀ ਨਾਲ ਖਿਡਾਰੀਆਂ ਨੇ ਕਰੀਬ 2 ਘੰਟਿਆਂ ਤੱਕ ਮੁਲਾਕਾਤ ਕੀਤੀ। ਜਿਸ ਤੋਂ ਬਾਅਦ ਹੁਣ ਟੀਮ ਇੰਡੀਆ ਏਅਰਪੋਰਟ ਦੇ ਲਈ ਰਵਾਨਾ ਹੋ ਗਈ ਹੈ। ਟੀਮ ਸਵੇਰੇ 10.30 ਵਜੇ PM ਮੋਦੀ ਦੀ ਰਿਹਾਇਸ਼ ‘ਤੇ ਪਹੁੰਚੀ ਸੀ। ਇਸ ਤੋਂ ਪਹਿਲਾਂ ਟੀਮ ਨੇ ਹੋਟਲ ITC ਮੌਰਿਆ ਵਿੱਚ ਸਪੈਸ਼ਲ ਕੇਕ ਕੱਟਿਆ। ਇੱਥੇ ਕਪਤਾਨ ਰੋਹਿਤ ਸ਼ਰਮਾ ਸਣੇ ਰਿਸ਼ਭ ਪੰਤ, ਸੂਰਿਆਕੁਮਾਰ ਯਾਦਵ ਤੇ ਹਾਰਦਿਕ ਪੰਡਯਾ ਤੇ ਹੋਰ ਖਿਡਾਰਾਇਓਈ ਢੋਲ ਦੀ ਥਾਪ ‘ਤੇ ਭੰਗੜਾ ਪਾਉਂਦੇ ਨਜ਼ਰ ਆਏ। ਦਿੱਲੀ ਏਅਰਪੋਰਟ ਪਹੁੰਚਣ ਦੇ ਬਾਅਦ ਕਪਤਾਨ ਰੋਹਿਤ ਸ਼ਰਮਾ, BCCI ਸਕੱਤਰ ਜੈ ਸ਼ਾਹ ਤੇ ਪ੍ਰਧਾਨ ਰੋਜ਼ਰ ਬਿਨੀ ਨੇ ਵੀ ਕੇਕ ਕੱਟਿਆ।