MP ਅੰਮ੍ਰਿਤਪਾਲ ਸਿੰਘ ਦੇ ਵਿਹੜੇ ‘ਚ ਲੱਗੀਆਂ ਰੌਣਕਾਂ, ਗੁੜ ਦੇ ਸ਼ੱਕਰਪਾਰਿਆ ਨਾਲ ਕਰਵਾਇਆ ਮੂੰਹ ਮਿੱਠਾ

ਇਹ ਖੁਸ਼ੀਆਂ ਖੇੜੇ ਭਰੀਆਂ ਤਸਵੀਰਾਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਵੱਡੀ ਲੀਡ ਦੇ ਨਾਲ ਸਾਂਸਦ ਚੁਣੇ ਗਏ ਅੰਮ੍ਰਿਤਪਾਲ ਸਿੰਘ ਦੇ ਪਿੰਡ ਜਲੂਪੁਰ ਖੈੜਾ ਦੇ ਵਿੱਚ ਸਥਿਤ ਜੱਦੀ ਘਰ ਦੀਆਂ ਹਨ ਅਤੇ ਇਹਨਾਂ ਤਸਵੀਰਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਬੜੇ ਲੰਬੇ ਸਮੇਂ ਬਾਅਦ ਇਹ ਖੁਸ਼ੀ ਭਰਿਆ ਮਾਹੌਲ ਅੱਜ ਇਸ ਵੇਹੜੇ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਅੱਜ ਅੰਮ੍ਰਿਤਪਾਲ ਸਿੰਘ ਵੱਲੋਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਬਤੌਰ ਮੈਂਬਰ ਪਾਰਲੀਮੈਂਟ ਸਹੁੰ ਖਾਣ ਤੋਂ ਬਾਅਦ ਖੁਸ਼ੀਆਂ ਭਰੇ ਮਾਹੌਲ ਦੀਆਂ ਇਹ ਉਹ ਤਸਵੀਰਾਂ ਹਨ। ਜਿਸ ਵਿੱਚ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਦੇ ਭੂਆ, ਚਾਚੀਆਂ ਅਤੇ ਪਿੰਡ ਦੀਆਂ ਹੋਰ ਵੱਖ ਵੱਖ ਔਰਤਾਂ ਅੱਜ ਪਰਿਵਾਰ ਦੇ ਲਈ ਇਸ ਵੱਡੇ ਅਤੇ ਖ਼ਾਸ ਦਿਨ ਦੀ ਖੁਸ਼ੀ ਸਾਂਝੇ ਕਰਨ ਦੇ ਲਈ ਮਾਤਾ ਬਲਵਿੰਦਰ ਕੌਰ ਨੂੰ ਵਧਾਈ ਦੇਣ ਪਹੁੰਚੀਆਂ ਹਨ।

Leave a Reply

Your email address will not be published. Required fields are marked *