ਮੁਹਾਲੀ ਦੇ ਫੇਜ਼ 7 ਏਡੀਜੀਪੀ ਐਨਆਰਆਈ ਅਤੇ ਸਪੈਸ਼ਲ ਸੈਲ ਦੇ ਥਾਣੇ ਦੇ ਕੁਝ ਹੀ ਕਦਮਾਂ ਦੀ ਦੂਰੀ ’ਤੇ ਕੁਝ ਨੌਜਵਾਨਾਂ ਵੱਲੋਂ ਗੁੰਡਾਗਰਦੀ ਦਾ ਨੰਗਾ ਨਾਚ ਕਰਦੇ ਹੋਏ ਦੁਕਾਨ ’ਚ ਵੜ ਕੇ ਤੋੜਭੰਨ ਕੀਤੀ ਗਈ। ਦੁਕਾਨਦਾਰ ਦਾ ਆਰੋਪ ਹੈ ਕਿ ਪੁਲਿਸ ਨੂੰ ਸੂਚਿਤ ਕਰਨ ਦੇ ਅੱਧੇ ਘੰਟੇ ਬਾਅਦ ਵੀ ਪੁਲਿਸ ਮੌਕੇ ’ਤੇ ਨਹੀਂ ਪਹੁੰਚੀ। ਹਾਲਾਂਕਿ ਐਸਐਸਪੀ ਮੁਹਾਲੀ ਵੱਲੋਂ ਵੱਡੇ ਦਾਅਵੇ ਕੀਤੇ ਜਾਂਦੇ ਹਨ ਕਿ ਮੁਹਾਲੀ ਦੇ ਸੁਰੱਖਿਆ ਪ੍ਰਬੰਧਾਂ ਲਈ ਤਕਰੀਬਨ 28 ਦੇ ਕਰੀਬ ਪੀਸੀਆਰ ਬੈਨਾਂ ਤੈਨਾਤ ਕੀਤੀਆਂ ਗਈਆਂ ਹਨ ਜੋ ਘਟਨਾ ਵਾਲੀ ਥਾਂ ’ਤੇ ਦੋ ਤੋਂ ਤਿੰਨ ਮਿੰਟ ਦੇ ਅੰਦਰ ਪਹੁੰਚਣਗੀਆਂ। ਪ੍ਰੰਤੂ ਇਹਨਾਂ ਦਾਅਵਿਆਂ ਦੀ ਹਵਾ ਉਸ ਵਕਤ ਨਿਕਲਦੇ ਹੋਏ ਨਜ਼ਰ ਆਈ ਜਦੋਂ ਮੁਹਾਲੀ ਵਿਚ ਗੁੰਡਾਗਰਦੀ ਕਰਦੇ ਹੋਏ ਬਦਮਾਸ਼ ਮੌਕੇ ਤੋਂ ਫ਼ਰਾਰ ਹੋਣ ਵਿੱਚ ਸਫ਼ਲ ਹੋ ਗਏ।