ਪੰਜਾਬ ਦੀ ਮੌਜੂਦਾ ਸਰਕਾਰ ਤੇ ਵਿਰੋਧੀ ਪਾਰਟੀਆਂ ਵਿਚਾਲੇ ਵੱਕਾਰ ਦਾ ਸਵਾਲ ਬਣ ਚੁੱਕੀ ਜਲੰਧਰ ਪੱਛਮੀ ਜ਼ਿਮਨੀ ਚੋਣ ਲਈ ਲਾਇਲਪੁਰ ਖਾਲਸਾ ਕਾਲਜ ਫਾਰ ਵੂਮੈਨ ਕਾਲਜ ਵਿਚ ਬਣੇ ਗਿਣਤੀ ਕੇਂਦਰ ਵਿਚ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਤੇ ਭਾਰਤੀ ਜਨਤਾ ਪਾਰਟੀ ਦੇ ਸ਼ੀਤਲ ਅੰਗੁਰਾਲ ਗਿਣਤੀ ਕੇਂਦਰ ਵਿਚ ਪੁੱਜ ਚੁੱਕੇ ਹਨ ਜਦੋਂਕਿ ਕਾਂਗਰਸੀ ਉਮੀਦਵਾਰ ਸੁਰਿੰਦਰ ਕੌਰ ਤਾਂ ਨਹੀਂ ਪੁੱਜੇ ਪਰ ਉਹਨਾਂ ਦੇ ਨਜ਼ਦੀਕੀ ਕੇਂਦਰ ਵਿਚ ਆ ਗਏ ਹਨ। ਜਲੰਧਰ ਪੱਛਮੀ ਹਲਕੇ ਲਈ ਪੋਸਟਲ ਬੈਲਟ ਦੀ ਗਿਣਤੀ ਜਾਰੀ ਹੈ ਤੇ ਇਸ ਦੇ ਨਾਲ ਹੀ ਈ ਵੀ ਐਮ ਰਾਹੀਂ ਵੋਟਾਂ ਦੀ ਗਿਣਤੀ ਵੀ ਜਾਰੀ ਹੈ। ਕੁੱਲ 14 ਟੇਬਲਾਂ ਉੱਪਰ ਗਿਣਤੀ ਹੋ ਰਹੀ ਹੈ ਤੇ 13 ਰਾਊਂਡ ਵਿੱਚ ਗਿਣਤੀ ਹੋਵੇਗੀ।
ਰਾਊਂਡ-5
ਮਹਿੰਦਰ ਭਗਤ ਆਪ -23189
ਸੁਰਿੰਦਰ ਕੌਰ ਕਾਂਗਰਸ -8001
ਸ਼ੀਤਲ ਅੰਗੁਰਾਲ ਭਾਜਪਾ -4395
ਮਹਿੰਦਰ ਭਗਤ 15188 ਵੋਟਾਂ ਨਾਲ ਅੱਗੇ
ਚੌਥੇ ਰਾਊਂਡ ਦੇ ਨਤੀਜੇ ਤੋਂ ਬਾਅਦ ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ ਗਿਣਤੀ ਕੇਂਦਰ ਤੋਂ ਵਾਪਸ ਚਲੇ ਗਏ ਹਨ। ਪੁੱਛਣ ਉੱਤੇ ਉਨ੍ਹਾਂ ਕਿਹਾ ਕਿ ਉਹ ਪੂਜਾ ਕਰਨ ਲਈ ਘਰ ਜਾ ਰਹੇ ਹਨ। ਵੋਟਾਂ ਵਿਚ ਪੱਛੜਨ ਬਾਰੇ ਉਹਨਾਂ ਕਿਹਾ ਕਿ ਹਾਲੇ ਭਾਰਗੋ ਨਗਰ ਇਲਾਕੇ ਦੇ ਬੂਥਾਂ ਦੀ ਗਿਣਤੀ ਹੋਈ ਹੈ, ਇਸ ਲਈ ਮਹਿੰਦਰ ਭਗਤ ਅੱਗੇ ਚੱਲ ਰਹੇ ਹਨ।
ਗਿਣਤੀ ਕੇਂਦਰ ਵਿਚੋਂ ਬਾਹਰ ਨਿਕਲਦੇ ਸ਼ੀਤਲ ਅੰਗੁਰਾਲ
ਰਾਊਂਡ 4
ਮਹਿੰਦਰ ਭਗਤ ਆਪ-18469
ਸੁਰਿੰਦਰ ਕੌਰ ਕਾਂਗਰਸ -6871
ਸ਼ੀਤਲ ਅੰਗੁਰਾਲ ਭਾਜਪਾ -3638
ਮਹਿੰਦਰ ਭਗਤ 11778 ਵੋਟਾਂ ਨਾਲ ਅੱਗੇ
ਰਾਊਂਡ-3
ਮਹਿੰਦਰ ਭਗਤ ਆਪ -13847
ਸੁਰਿੰਦਰ ਕੌਰ ਕਾਂਗਰਸ -4938
ਸ਼ੀਤਲ ਅੰਗੁਰਾਲ ਭਾਜਪਾ -2782
ਮਹਿੰਦਰ ਭਗਤ 8909 ਵੋਟਾਂ ਨਾਲ ਅੱਗੇ
ਰਾਊਂਡ-2
ਮਹਿੰਦਰ ਭਗਤ ਆਪ-9497
ਸੁਰਿੰਦਰ ਕੌਰ ਕਾਂਗਰਸ-3161
ਸ਼ੀਤਲ ਅੰਗੁਰਾਲ ਭਾਜਪਾ-1854
ਮਹਿੰਦਰ ਭਗਤ 6336 ਵੋਟਾਂ ਨਾਲ ਅੱਗੇ
ਜਲੰਧਰ ਪੱਛਮੀ ਜ਼ਿਮਨੀ ਚੋਣ ਰਾਊਂਡ-1
ਮਹਿੰਦਰ ਭਗਤ ਆਪ- 3971
ਸੁਰਿੰਦਰ ਕੌਰ ਕਾਂਗਰਸ-1722
ਸ਼ੀਤਲ ਅੰਗੁਰਾਲ ਭਾਜਪਾ-1073
ਪਹਿਲੇ ਗੜ ਵਿਚ ‘ਆਪ’ ਅੱਗੇ
ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਅਤੇ ਪੁਲਿਸ ਅਧਿਕਾਰੀ ਲਾਲਪੁਰ ਖ਼ਾਲਸਾ ਕਾਲਜ ਜਲੰਧਰ ਵਿੱਚ ਬਣੇ ਸਟਰਾਂਗ ਰੂਮ ਵਿੱਚ ਪੁੱਜ ਚੁੱਕੇ ਹਨ।ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਅਤੇ ਪੁਲਿਸ ਅਧਿਕਾਰੀ ਲਾਲਪੁਰ ਖ਼ਾਲਸਾ ਕਾਲਜ ਜਲੰਧਰ ਵਿੱਚ ਬਣੇ ਸਟਰਾਂਗ ਰੂਮ ਵਿੱਚ ਪੁੱਜ ਚੁੱਕੇ ਹਨ।ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਅਤੇ ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ ਗਿਣਤੀ ਕੇਂਦਰ ਵਿੱਚ ਬੈਠੇ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਤੋਂ 2022 ਦੀਆਂ ਚੋਣਾਂ ਦੌਰਾਨ ‘ਆਪ’ ਦੀ ਟਿਕਟ ‘ਤੇ ਚੋਣ ਲੜਨ ਵਾਲੀ ਸ਼ੀਤਲ ਅੰਗੁਰਾਲ ਨੂੰ 33.73 ਫੀਸਦੀ ਨਾਲ 39213 ਵੋਟਾਂ ਮਿਲੀਆਂ। ਕਾਂਗਰਸ ਦੀ ਟਿਕਟ ‘ਤੇ ਚੋਣ ਲੜਨ ਵਾਲੇ ਸੁਸ਼ੀਲ ਕੁਮਾਰ ਰਿੰਕੂ ਨੂੰ 30.07 ਫੀਸਦੀ ਨਾਲ 34960 ਅਤੇ ਭਾਜਪਾ ਦੀ ਟਿਕਟ ‘ਤੇ ਚੋਣ ਲੜਨ ਵਾਲੇ ਮਹਿੰਦਰ ਭਗਤ ਨੂੰ 28.81 ਫੀਸਦੀ ਨਾਲ 33486 ਵੋਟਾਂ ਮਿਲੀਆਂ। ਸ਼ੀਤਲ ਅੰਗੁਰਾਲ 42.53 ਵੋਟਾਂ ਦੀ ਲੀਡ ਨਾਲ ਸੁਸ਼ੀਲ ਕੁਮਾਰ ਰਿੰਕੂ ਨੂੰ ਹਰਾ ਕੇ ਜੇਤੂ ਰਹੇ।