ਜਲੰਧਰ ’ਚ ਸੂਫੀ ਗਾਇਕਾ ਨੂਰਾਂ ਸਿਸਟਰਜ਼ ਸਮੇਤ ਉਨ੍ਹਾਂ ਦੇ ਸਾਥੀਆਂ ਦਾ ਦੇਰ ਰਾਤ ਮੋਟਰਸਾਈਕਲ ਸਵਾਰ ਕੁਝ ਨੌਜਵਾਨਾਂ ਨਾਲ ਝਗੜਾ ਹੋ ਗਿਆ। ਇਸ ਦੌਰਾਨ ਨੂਰਾਂ ਸਿਸਟਰਜ਼ ਨਾਲ ਮੌਜੂਦ ਉਨ੍ਹਾਂ ਨੇ ਸਾਥੀ ਨੇ ਘਬਰਾ ਕੇ ਆਪਣੀ ਕਾਰ ਨਾਲ ਉਕਤ ਨੌਜਵਾਨ ਦੀ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਜਿਸ ਤੋਂ ਬਾਅਦ ਦੋ ਨੌਜਵਾਨ ਮੌਕੇ ਤੋਂ ਫ਼ਰਾਰ ਹੋ ਗਏ। ਇਸ ਦੇ ਨਾਲ ਹੀ ਉਨ੍ਹਾਂ ਨੇ ਤੀਜੇ ਸਾਥੀ ਨੂੰ ਮੌਕੇ ‘ਤੇ ਹੀ ਫੜ ਲਿਆ ਅਤੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ। ਜਦੋਂ ਪੁਲਿਸ ਨੇ ਉਕਤ ਨੌਜਵਾਨ ਨੂੰ ਹਿਰਾਸਤ ’ਚ ਲਿਆ ਤਾਂ ਪਤਾ ਲੱਗਾ ਕਿ ਉਹ ਨਾਬਾਲਿਗ ਸੀ। ਹੁਣ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਲਦੀ ਹੀ ਪੁਲਿਸ ਮਾਮਲੇ ਦੀ ਜਾਂਚ ਕਰਕੇ ਅਗਲੀ ਕਾਰਵਾਈ ਕਰੇਗੀ। ਇਸ ਮੌਕੇ ਥਾਣਾ ਡਵੀਜ਼ਨ ਨੰਬਰ 4 ਦੇ ਐਸਐਚਓ ਹਰਦੇਵ ਸਿੰਘ ਨੇ ਦੱਸਿਆ ਕਿ ਦੇਰ ਰਾਤ ਨੂਰਾਂ ਸਿਸਟਰਜ਼ ਵਡਾਲਾ ਚੌਕ ਨੇੜੇ ਪ੍ਰੋਗਰਾਮ ਤੋਂ ਵਿਹਲੇ ਹੋ ਕੇ ਘਰ ਪਰਤ ਰਹੀਆਂ ਸਨ। ਘਰ ਪਰਤਣ ਤੋਂ ਪਹਿਲਾਂ ਉਹ ਬੀਐਮਸੀ ਚੌਕ ਸਥਿਤ 24-7 ਕਰਿਆਨੇ ਦੀ ਦੁਕਾਨ ’ਤੇ ਕੁਝ ਖਾਣ ਲਈ ਗਏ ਸੀ। ਜਦੋਂ ਉਹ ਉਕਤ ਸਟੋਰ ਦੇ ਬਾਹਰ ਪੁੱਜਣ ਵਾਲੇ ਸੀ ਤਾਂ ਮੋਟਰਸਾਈਕਲ ਸਵਾਰ ਤਿੰਨ ਨੌਜਵਾਨ ਆ ਗਏ। ਨੂਰਾਂ ਸਿਸਟਰਜ਼ ਦੇ ਇੱਕ ਦੋਸਤ ਦਾ ਤਿੰਨ ਨੌਜਵਾਨਾਂ ਨਾਲ ਝਗੜਾ ਹੋ ਗਿਆ ਸੀ। ਅਜਿਹੇ ‘ਚ ਜਦੋਂ ਉਸ ਨੂੰ ਲੱਗਾ ਕਿ ਇਹ ਲੁਟੇਰੇ ਹਨ ਤਾਂ ਉਸ ਦੇ ਸਾਥੀ ਨੇ ਉਸ ਦੀ ਕਾਰ ਨਾਲ ਬਾਈਕ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਬਾਈਕ ਸਵਾਰ ਹੇਠਾਂ ਡਿੱਗ ਗਏ। ਦੋ ਨੌਜਵਾਨ ਮੌਕੇ ਤੋਂ ਫ਼ਰਾਰ ਹੋ ਗਏ। ਜਿਸ ਤੋਂ ਬਾਅਦ ਇੱਕ ਨੌਜਵਾਨ ਨੂੰ ਮੌਕੇ ‘ਤੇ ਹੀ ਕਾਬੂ ਕਰ ਲਿਆ ਗਿਆ। ਦੇਰ ਰਾਤ ਜਦੋਂ ਉਸ ਨੂੰ ਥਾਣੇ ਲਿਆਂਦਾ ਗਿਆ ਤਾਂ ਪਤਾ ਲੱਗਾ ਕਿ ਉਕਤ ਨੌਜਵਾਨ ਨਾਬਾਲਗ ਸੀ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜਾਂਚ ਤੋਂ ਬਾਅਦ ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾਵੇਗੀ, ਫਿਲਹਾਲ ਇਸ ਲਈ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ ਹੈ। ਇਸ ਦੇ ਨਾਲ ਹੀ ਹਿਰਾਸਤ ਵਿੱਚ ਲਏ ਗਏ ਨਾਬਾਲਗ ਦੀ ਉਮਰ ਕਰੀਬ 13 ਸਾਲ ਹੈ। ਜਿਸ ਦੇ ਪਰਿਵਾਰ ਵਾਲਿਆਂ ਨੂੰ ਮਾਮਲੇ ਦੀ ਸੂਚਨਾ ਦੇ ਦਿੱਤੀ ਗਈ ਹੈ।