ਸੰਗਰੂਰ ਤੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਲੋਕ ਸਭਾ ਵਿੱਚ ਪੰਜਾਬ ਦੇ ਮੁੱਦੇ ਉਠਾਏ ਹਨ। ਮੀਤ ਹੇਅਰ ਨੇ ਕੇਂਦਰ ਸਰਕਾਰ ਦੇ ਬਜਟ ‘ਤੇ ਸਰਕਾਰ ਨੂੰ ਆੜੇ ਹੱਥੀਂ ਲਿਆ ਹੈ। 75 ਸਾਲਾਂ ‘ਚ ਕਿਸੇ ਵੀ ਸਰਕਾਰ ਨੇ ਮਜ਼ਬੂਰੀ ਵੱਸ ਬਜਟ ਪੇਸ਼ ਨਹੀਂ ਕੀਤਾ ,ਜੋ NDA ਸਰਕਾਰ ਨੇ ਪੇਸ਼ ਕੀਤਾ ਹੈ। ਮੀਤ ਹੇਅਰ ਨੇ ਕਿਹਾ ਕਿ ਸਰਕਾਰ ਨੇ ਕਿਹਾ ਸੀ ਕਿ ਬਜਟ ‘ਚ ਕਿਸਾਨਾਂ ,ਨੌਜਵਾਨਾਂ ,ਮਹਿਲਾਵਾਂ ,ਗਰੀਬਾਂ ਦਾ ਖਿਆਲ ਰੱਖਿਆ ਗਿਆ ਹੈ ਪਰ ਕਿਸਾਨਾਂ ਨੂੰ ਮਿਲਦੀ ਸਬਸਿਡੀ ਘੱਟ ਕਰ ਦਿੱਤੀ। ਜਿਸ ਨਾਲ ਕਿਸਾਨਾਂ ਦੀ ਆਮਦਨੀ ਹੋਰ ਘੱਟ ਕਰ ਦਿੱਤੀ। ਮਨਰੇਗਾ ਦਾ ਬਜਟ ਵੀ ਘੱਟ ਕਰ ਦਿੱਤਾ ,ਜਦਕਿ ਮਨਰੇਗਾ ‘ਚ ਸਭ ਤੋਂ ਵੱਧ ਮਹਿਲਾਵਾਂ ਕੰਮ ਕਰਦੀਆਂ ਹਨ। ਵਿੱਤ ਮੰਤਰੀ ਨੇ ਕਿਹਾ 85 ਕਰੋੜ ਲੋਕਾਂ ਨੂੰ ਰਾਸ਼ਨ ਦੇ ਰਹੇ ਹਨ ਪਰ ਇਹ ਮਾਣ ਵਾਲੀ ਗੱਲ ਨਹੀਂ ਹੈ, ਇਹ ਸ਼ਰਮ ਵਾਲੀ ਗੱਲ ਹੈ। ਕੇਂਦਰ ਸਰਕਾਰ 85 ਕਰੋੜ ਲੋਕਾਂ ਨੂੰ ਗਰੀਬੀ ਚੋਂ ਬਾਹਰ ਨਹੀਂ ਕੱਢ ਸਕੀ। ਜੋ ਹੜ੍ਹ ਹਿਮਾਚਲ ,ਬਿਹਾਰ ਅਤੇ ਉੱਤਰਾਖੰਡ ‘ਚ ਆਏ , ਉਸ ਦਾ ਪਾਣੀ ਪੰਜਾਬ ‘ਚ ਆਇਆ। ਜਿਸ ਕਰਕੇ 1680 ਕਰੋੜ ਰੁਪਏ ਦਾ ਨੁਕਸਾਨ ਪੰਜਾਬ ਦਾ ਹੋਇਆ ਹੈ। ਪੰਜਾਬ ਨਾਲ ਐਨੀ ਨਫ਼ਰਤ ਕਿਉਂ ,ਜਦਕਿ ਪੰਜਾਬ ਨੇ ਦੇਸ਼ ਲਈ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਹਨ। ਮੀਤ ਹੇਅਰ ਨੇ ਪੰਜਾਬ ਨੂੰ ਵੱਖਰਾ ਅਰਥਿਕ ਪੈਕੇਜ ਦੇਣ ਦੀ ਮੰਗ ਕੀਤੀ ਹੈ।