ਨਗਰ ਕਾਰਪੋਰੇਸ਼ਨ ਬਟਾਲਾ ਦੇ ਦਫਤਰ ਵਿਚ ਉਸ ਵੇਲੇ ਹਫੜਾ ਦਫੜੀ ਮੱਚ ਗਈ। ਜਦੋਂ ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਵਲੋਂ ਅਚਾਨਕ ਛਾਪੇਮਾਰੀ ਕੀਤੀ ਗਈ। ਇਸ ਛਾਪੇਮਾਰੀ ਦੌਰਾਨ ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਨੇ ਸਿਵਲ ਵਿਭਾਗ ਦੇ ਜੇ ਈ ਜਤਿੰਦਰ ਕੁਮਾਰ ਉਰਫ ਸ਼ੈਲੀ ਨੂੰ 50 ਹਜਾਰ ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੂ ਕਰ ਲਿਆ। ਇਸ ਮੌਕੇ ਵਿਜੀਲੈਂਸ ਵਿਭਾਗ ਦੇ ਇੰਸਪੈਕਟਰ ਇੰਦਰਜੀਤ ਸਿੰਘ ਨੇ ਦੱਸਿਆ ਕਿ ਜੇ ਈ ਜਤਿੰਦਰ ਕੋਲ ਬਟਾਲਾ ਕਾਰਪੋਰੇਸ਼ਨ ਸਮੇਤ ਪਠਾਨਕੋਟ ਕਾਰਪੋਰੇਸ਼ਨ ਦਾ ਵੀ ਚਾਰਜ ਹੈ ਤੇ ਇਹਨਾਂ ਵਲੋਂ ਸ਼ਿਕਾਇਤਕਰਤਾ ਹਰਪਾਲ ਸਿੰਘ ਕੋਲੋਂ ਉਸਦੇ ਕੰਮ ਸਰਕਾਰੀ ਜ਼ਮੀਨ ਜੋ ਕਾਲੋਨੀ ਵਿਚ ਆ ਰਹੀ ਸੀ ਉਸਨੂੰ ਬਦਲਣ ਖਾਤਿਰ ਇਕ ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਗਈ ਸੀ ਜਿਸ ਵਿਚੋਂ 50 ਹਜ਼ਾਰ ਦੀ ਰਿਸ਼ਵਤ ਲੈਂਦੇ ਜੇ ਈ ਜਤਿੰਦਰ ਕੁਮਾਰ ਨੂੰ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ ਅਤੇ ਅਗਲੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।