ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਅੱਜ ਚੰਡੀਗੜ੍ਹ ਵਿੱਚ ਇੱਕ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਉਹਨਾਂ ਦੇ ਵੱਲੋਂ ਕਈ ਵੱਡੇ ਖੁਲਾਸੇ ਕੀਤੇ ਗਏ। ਉਨ੍ਹਾਂ ਨੇ ਕਿਹਾ ਕਿ ਪੰਜਾਬ ਇੱਕ ਸਰਹੱਦੀ ਸੂਬਾ ਹੈ। ਪੰਜਾਬ ਦਾ ਪਾਕਿਸਤਾਨ ਨਾਲ ਬਾਰਡਰ ਲੱਗਦਾ ਹੈ। ਗਵਰਨਰ ਨੇ ਦੱਸਿਆ ਕਿ, ਪਾਕਿਸਤਾਨ ਪੰਜਾਬ ਦੇ ਅੰਦਰ ਡਰੱਗ ਭੇਜਦਾ ਹੈ। ਬਾਰਡਰ ਸੀਲ ਕੀਤਾ ਤਾਂ ਡਰੋਨ ਜ਼ਰੀਏ ਡਰੱਗ ਆਉਣ ਲੱਗੀ। ਗਵਰਨਰ ਨੇ ਦੱਸਿਆ ਕਿ, ਡਰੋਨ ਦੀ ਸਮੱਸਿਆ ਨਾਲ ਨਜਿੱਠਣ ਲਈ ਵਿਲੇਜ ਕਮੇਟੀਆਂ ਬਣਾਈਆਂ ਗਈਆਂ ਹਨ। ਇਸ ਦੌਰਾਨ ਗਵਰਨਰ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ, ਹੁਣ ਪਹਿਲੀ ਡਰੋਨ ਫੜਨ ਵਾਲਿਆਂ ਨੂੰ ਇਨਾਮ ਦੇਣ ਦੀ ਸਕੀਮ ਲਿਆਂਦੀ ਗਈ ਹੈ। ਸਰਹੱਦੀ ਇਲਾਕਿਆਂ ਦਾ ਦੌਰਾ ਕਰਕੇ ਮੈਨੂੰ ਸਮਝ ਆਈ ਹੈ ਕਿ ਤਾਲਮੇਲ ਦੀ ਕਾਫੀ ਕਮੀ ਹੈ।