ਅੰਮ੍ਰਿਤਸਰ ਦੇ ਗਵਾਲ ਮੰਡੀ ਇਲਾਕੇ ਵਿੱਚ ਇੱਕ ਕੰਧ ਡਿੱਗਣ ਕਾਰਨ ਨੇੜੇ ਖੜੀਆਂ ਚਾਰ ਤੋਂ ਪੰਜ ਗੱਡੀਆਂ ਦਾ ਭਾਰੀ ਨੁਕਸਾਨ ਹੋ ਗਿਆ। ਕੰਧ ਦੇ ਪਿਛਲੇ ਪਾਸੇ ਇੱਕ ਨਜਾਇਜ਼ ਬਿਲਡਿੰਗ ਤਿਆਰ ਕੀਤੀ ਜਾ ਰਹੀ ਸੀ, ਜਿਸ ਕਾਰਨ ਇਹ ਕੱਧ ਡਿੱਗੀ ਹੈ। ਗੱਡੀ ਦੇ ਮਾਲਕਾਂ ਨੇ ਦੱਸਿਆ ਕਿ ਅਸੀਂ ਇੱਥੇ ਗੱਡੀ ਖੜੀ ਕਰਕੇ ਸਾਹਮਣੇ ਆਰਟੀਓ ਦੇ ਦਫਤਰ ਗਏ ਸੀ ਤਾਂ ਪਿੱਛੋਂ ਪਤਾ ਲੱਗਾ ਕਿ ਕੰਧ ਡਿੱਗ ਗਈ ਹੈ, ਜਿਸ ਦੇ ਨਾਲ ਗੱਡੀਆਂ ਦਾ ਕਾਫੀ ਨੁਕਸਾਨ ਹੋ ਗਿਆ ਹੈ। ਉਹਨਾਂ ਕਿਹਾ ਕਿ ਪਤਾ ਨਹੀਂ ਇਹ ਬਿਲਡਿੰਗ ਕਿਸਦੀ ਹੈ ਤੇ ਦੁਬਾਰਾ ਕਿਸ ਤਰ੍ਹਾਂ ਡਿੱਗੀ ਹੈ। ਇਸ ਦੇ ਬਾਰੇ ਵੀ ਉਹਨਾਂ ਨੂੰ ਨਹੀਂ ਪਤਾ, ਪਰ ਉਹਨਾਂ ਦੀ ਸਾਰੀ ਗੱਡੀ ਟੁੱਟ ਗਈ ਹੈ। ਉਥੇ ਹੀ ਕਾਰਪੋਰੇਸ਼ਨ ਦੇ ਅਧਿਕਾਰੀ ਵੀ ਮੌਕੇ ਉੱਤੇ ਪੁੱਜੇ ਉਹਨਾਂ ਦਾ ਕਹਿਣਾ ਸੀ ਸਾਨੂੰ ਪਤਾ ਲੱਗਾ ਹੈ ਕਿ ਕੰਧ ਡਿੱਗਣ ਦੇ ਨਾਲ ਗੱਡੀਆਂ ਦਾ ਨੁਕਸਾਨ ਹੋ ਗਿਆ ਹੈ। ਕਾਰਪੋਰੇਸ਼ਨ ਅਧਿਕਾਰੀਆਂ ਨੇ ਕਿਹਾ ਕਿ ਸਾਡੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਕਾਨੂੰਨ ਦੀ ਉਲੰਘਣਾ ਕਰਦਾ ਪਾਇਆ ਗਿਆ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਮੌਕੇ ਉੱਤੇ ਪੁੱਜੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਗਵਾਲ ਮੰਡੀ ਇਲਾਕੇ ਵਿੱਚ ਆਰਟੀਓ ਦਫਤਰ ਦੇ ਸਾਹਮਣੇ ਇੱਕ ਕੰਧ ਡਿੱਗਣ ਦੇ ਨਾਲ ਉੱਥੇ ਖੜੀਆਂ ਚਾਲ ਤੋਂ ਪੰਜ ਗੱਡੀਆਂ ਦਾ ਕਾਫੀ ਨੁਕਸਾਨ ਹੋ ਗਿਆ ਹੈ। ਫਿਲਹਾਲ ਜਾਂਚ ਕੀਤੀ ਜਾ ਰਹੀ ਹੈ। ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਹੈ ਕਿ ਜਿਹੜੀ ਬਿਲਡਿੰਗ ਦੀ ਦੀਵਾਰ ਡਿੱਗੀ ਸੀ, ਉਹ ਦੀਵਾਰ ਬਿਲਕੁਲ ਕੱਚੀ ਸੀ ਤੇ ਉਸਦੇ ਪਿੱਛੇ ਬਿਲਡਿੰਗ ਮਾਲਕ ਵੱਲੋਂ ਨਜਾਇਜ਼ ਬਿਲਡਿੰਗ ਤਿਆਰ ਕੀਤੀ ਜਾ ਰਹੀ ਸੀ। ਮਲਬਾ ਸੁੱਟਣ ਦੇ ਨਾਲ ਉਹ ਕੱਚੀ ਦੀਵਾਰ ਹੇਠਾਂ ਡਿੱਗ ਪਈ ਹੈ।