ਥਾਣਾ ਨੂਰਮਹਿਲ ਅਧੀਨ ਪੈਂਦੇ ਪਿੰਡ ਪਾਸਲਾ ਦੇ ਸ਼ਮਸ਼ਾਨਘਾਟ ਵਿਖੇ ਅੱਜ ਤੜਕੇ ਇੱਕ ਦਰੱਖਤ ਨਾਲ ਲਟਕੀ ਹੋਈ ਲਾਸ਼ ਬਰਾਮਦ ਹੋਈ। ਮ੍ਰਿਤਕ ਦੀ ਪਹਿਚਾਣ ਸੁਖਵਿੰਦਰ ਪਾਲ ਪੁੱਤਰ ਤਰਸੇਮ ਲਾਲ ਵਾਸੀ ਪਿੰਡ ਪਾਸਲਾ ਵਜੋਂ ਹੋਈ ਹੈ। ਮੌਕੇ ਤੇ ਪਹੁੰਚੇ ਐਸ.ਐਚ.ਓ. ਨੂਰਮਹਿਲ ਵਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਰਸ ਵਿੱਚੋਂ ਇੱਕ ਸੂਸਾਈਡ ਨੋਟ ਬਰਾਮਦ ਹੋਇਆ ਹੈ ਜਿਸ ਵਿੱਚ ਉਸਨੇ ਆਤਮ ਹੱਤਿਆ ਕਰਨ ਬਾਰੇ ਲਿਖਿਆ ਹੋਇਆ ਹੈ। ਐਸ.ਐਚ.ਓ. ਨੇ ਦੱਸਿਆ ਕਿ ਮ੍ਰਿਤਕ ਸੁਖਵਿੰਦਰ ਪਾਲ ਪੁੱਤਰ ਤਰਸੇਮ ਲਾਲ ਦੀ ਉਮਰ ਕਰੀਬ 50 ਸਾਲ ਹੈ ਅਤੇ ਉਹ ਆਪਣੇ ਪਰਿਵਾਰ ਨਾਲ ਪਿੰਡ ਬਹਿਰਾਮ ਵਿਖੇ ਪਿਛਲੇ 20 ਸਾਲ ਤੋਂ ਰਹਿੰਦਾ ਸੀ। ਉਸਦੀ ਪਤਨੀ ਦਾ ਨਾਮ ਸੁਖਦੇਵ ਰਾਣੀ ਹੈ ਅਤੇ ਤਿੰਨ ਬੱਚੇ ਹਨ। ਉਹ ਲੁਧਿਆਣਾ ਵਿਖੇ ਆਟੋ ਚਲਾਉਣ ਦਾ ਕੰਮ ਕਰਦਾ ਸੀ। ਉਹਨਾ ਕਿਹਾ ਕਿ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਧਰ ਪਿੰਡ ਵਾਸੀ ਪੁਲਿਸ ਦੀ ਕਾਰਵਾਈ ਤੋਂ ਸੰਤੁਸ਼ਟ ਨਜ਼ਰ ਨਹੀ ਆਏ, ਪਿੰਡ ਵਾਸੀਆਂ ਨੇ ਕਿਹਾ ਕਿ ਜਿਸ ਦਰੱਖਤ ਨਾਲ ਲਾਸ਼ ਲਟਕ ਰਹੀ ਸੀ ਉਹ ਬਹੁਤ ਹੀ ਪਤਲਾ ਹੈ ਅਤੇ ਜੋ ਸੁਸਾਈਡ ਨੋਟ ਪੁਲਿਸ ਦੱਸ ਰਹੀ ਹੈ ਉਹ ਉਨ੍ਹਾਂ ਨੇ ਪਰਿਵਾਰ ਨੂੰ ਨਹੀਂ ਦਿਖਾਇਆ ਗਿਆ ਅਤੇ ਇਹ ਕਤਲ ਦਾ ਮਾਮਲਾ ਹੋ ਸਕਦਾ ਹੈ। ਪਿੰਡ ਵਾਸੀ ਇਸ ਗੱਲੋਂ ਵੀ ਖਫਾ ਨਜ਼ਰ ਆਏ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰ ਜੋ ਪਿੰਡ ਬਹਿਰਾਮ ਨੇੜੇ ਫਗਵਾੜਾ ਤੋਂ ਆ ਰਹੇ ਸਨ ਉਨ੍ਹਾਂ ਨੂੰ ਲਾਸ਼ ਨਹੀਂ ਦਿਖਾਈ ਗਈ ਅਤੇ ਜਦੋਂ ਦੂਜੇ ਪਾਸੇ ਉਹਦੇ ਪਿਤਾ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਮੇਰੇ ਪੁੱਤਰ ਦਾ ਸੁਸਾਈਡ ਨਹੀਂ ਹੈ ਇਹ ਕਤਲ ਕੀਤਾ ਹੋਇਆ ਲੱਗ ਰਿਹਾ ਹੈ ਤੇ ਉਹਨਾਂ ਨੇ ਦੱਸਿਆ ਕਿ ਨਾ ਕੋਈ ਮੌਕੇ ਦੀ ਸੀ ਸੀ ਨੀ ਵੀ ਫੁਟੇਜ ਚੈੱਕ ਕੀਤੀ ਗਈ ਹੈ ਅਤੇ ਨਾ ਹੀ ਕੋਈ ਵੀ ਬਣਦੀ ਕਾਰਵਾਈ ਸੁਚੱਜੇ ਢੰਗ ਨਾਲ ਕਰ ਰਹੇ ਹਨ। ਉਨਾਂ ਨੇ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਬੇਨਤੀ ਕੀਤੀ ਹੈ ਕਿ ਸਾਨੂੰ ਇਨਸਾਫ ਦਵਾਇਆ ਜਾਵੇ। ਇਥੇ ਇਹ ਵੀ ਜ਼ਿਕਰਯੋਗ ਗੱਲ ਇਹ ਹੈ ਨਗਰ ਨਿਵਾਸੀ ਅਤੇ ਪੱਤਰਕਾਰ ਮੌਜੂਦ ਹੋਣ ਦੇ ਬਾਵਜੂਦ ਵੀ ਜਦੋਂ ਪੁਲਿਸ ਪ੍ਰਸ਼ਾਸਨ ਨੂੰ ਇਤਲਾਹ ਦਿੱਤੀ ਗਈ ਤਾਂ ਪੁਲਿਸ ਕਰੀਬ ਦੋ ਘੰਟੇ ਬਾਅਦ ਪਹੁੰਚੀ