ਫਿਲੌਰ ‘ਚ ਔਰਤ ਨੇ ਆਪਣੇ ਪੱਟ ‘ਤੇ ਲਿਖੇ ਕਤਲ ਦੇ ਦੋਸ਼ੀਆਂ ਦੇ ਨਾਂ: ਸ਼ੱਕੀ ਹਾਲਾਤਾਂ ‘ਚ ਹੋਈ ਮੌਤ

ਫਿਲੌਰ ਦੇ ਨਜ਼ਦੀਕ ਪਿੰਡ ਗੜਾ ਵਿਖੇ ਇੱਕ ਸ਼ਾਦੀ ਸ਼ੁਦਾ ਔਰਤ ਅਮਨਦੀਪ ਕੌਰ ਉਮਰ 30 ਸਾਲ ਪਤਨੀ ਗੋਲੂ ਵਾਸੀ ਗੜਾ ( ਫਿਲੌਰ ) ਦੀ ਮੌਤ ਦਾ ਸਮਾਚਾਰ ਪ੍ਰਾਪਤ ਹੋਇਆ। ਮ੍ਰਿਤਕ ਔਰਤ ਦੀ ਭਰਜਾਈ ਮਨਪ੍ਰੀਤ ਕੌਰ ਵਾਸੀ ਪ੍ਰਤਾਬਪੁਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਇਆਂ ਦੱਸਿਆ ਕਿ ਬੀਤੀ ਰਾਤ ਅਮਨਦੀਪ ਕੌਰ ਨਾਲ ਗੱਲਬਾਤ ਹੋਈ ਸੀ , ਸਾਨੂੰ ਫੋਨ ਆਇਆ ਸੀ ਕਿ ਅਮਨਦੀਪ ਕੌਰ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਹੈ। ਇਹ ਖ਼ਬਰ ਸੁਣਦੇ ਸਾਰ ਹੀ ਅਸੀਂ ਉੱਥੇ ਪਹੁੰਚ ਗਏ । ਅਸੀਂ ਮ੍ਰਿਤਕ ਅਮਨਦੀਪ ਕੌਰ ਦੇ ਗਲੇ ਤੇ ਇੱਕ ਨਿਸ਼ਾਨ ਹੋਣ ਕਾਰਨ ਉਨਾਂ ਨੇ ਇਹ ਸ਼ੱਕ ਜਾਹਿਰ ਕੀਤਾ ਹੈ ਕੀ ਅਮਨਦੀਪ ਕੌਰ ਨੂੰ ਮਾਰਿਆ ਗਿਆ ਹੈ। ਇਸ ਮੌਕੇ ਫਿਲੌਰ ਦੇ ਐਸ ਐਚ ਓ ਸੁਖਦੇਵ ਸਿੰਘ ਆਪਣੀ ਪੁਲਿਸ ਪਾਰਟੀ ਨਾਲ ਪੁੱਜੇ ਤੇ ਲੜਕੀ ਦੀ ਲਾਸ਼ ਨੂੰ ਸਿਵਲ ਹਸਪਤਾਲ ਫਿਲੌਰ ਵਿਖ਼ੇ ਭੇਜ ਦਿਤਾ ਗਿਆ। ਉਨਾਂ ਨੇ ਕਿਹਾ ਕਿ ਪੋਸਟਮਾਰਟਮ ਦੀ ਰਿਪੋਰਟ ਮਿਲਣ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ ਪੁਲਿਸ ਨੇ ਲੜਕੀ ਦੇ ਵਾਰਸਾਂ ਦੀ ਸ਼ਿਕਾਇਤ ਤੇ ਮ੍ਰਿਤਕ ਦੇ ਪਰਿਵਾਰ ਦੇ ਮੈਂਬਰਾਂ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਹੈ। ਰਿਸ਼ਤੇਦਾਰ ਮਨਪ੍ਰੀਤ ਕੌਰ ਨੇ ਦੱਸਿਆ ਕਿ ਜਦੋਂ ਅਮਨਦੀਪ ਨੂੰ ਅੰਤਿਮ ਇਸ਼ਨਾਨ ਕਰਵਾਇਆ ਜਾ ਰਿਹਾ ਸੀ। ਉਹ ਇੰਨਾ ਹੀ ਪੜ੍ਹ ਸਕਦੀ ਸੀ। ਜੇਕਰ ਅੱਜ ਮੈਨੂੰ ਕੁਝ ਹੋਇਆ ਤਾਂ ਮੇਰੀ ਮੌਤ ਲਈ ਇਹ ਲੋਕ ਜ਼ਿੰਮੇਵਾਰ ਹੋਣਗੇ। ਇਸ ਤੋਂ ਪਹਿਲਾਂ ਕਿ ਉਹ ਕੁਝ ਪੜ੍ਹਦੀ, ਪਰਵੀਨ ਅਤੇ ਹੋਰ ਔਰਤਾਂ ਨੇ ਪਾਣੀ ਪਾ ਕੇ ਉਸ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ।

Leave a Reply

Your email address will not be published. Required fields are marked *