ਹੁਸ਼ਿਆਰਪੁਰ ‘ਚ ਪੁਲ ਤੋਂ ਡਿੱਗੀ ਕਾਰ, ਦੋ ਗੰਭੀਰ ਜ਼ਖ਼ਮੀ, ਇਕ ਦੀ ਮੌਤ

ਹੁਸ਼ਿਆਰਪੁਰ ‘ਚ ਪੁਲ ਤੋਂ ਹੇਠਾਂ ਕਾਰ ਡਿੱਗਣ ਕਾਰਨ ਹਾਦਸੇ ਵਿਚ ਕਾਰ ਵਿੱਚ ਸਵਾਰ ਇੱਕ ਵਿਅਕਤੀ ਦੀ ਮੌਤ ਹੋ ਗਈ। ਜਦੋਂ ਕਿ ਦੋ ਵਿਅਕਤੀ ਗੰਭੀਰ ਜ਼ਖਮੀ ਹਨ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਘਟਨਾ ਟਾਂਡਾ ਰੋਡ ‘ਤੇ ਲਾਜਵੰਤੀ ਪੁਲ ‘ਤੇ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਸਾਹਮਣੇ ਤੋਂ ਆ ਰਹੇ ਟਰੱਕ ਦੀ ਲਾਈਟ ਹੋਣ ਕਾਰਨ ਕਾਰ ਚਾਲਕ ਨੂੰ ਅੱਗੇ ਕੁਝ ਦਿਖਾਈ ਨਹੀਂ ਦਿੱਤਾ, ਜਿਸ ਕਾਰਨ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਜਾ ਡਿੱਗੀ। ਹਾਦਸੇ ਵਿਚ ਮ੍ਰਿਤਕ ਦੀ ਪਛਾਣ ਹਰਜੀਤ ਸਿੰਘ ਵਾਸੀ ਹਰਦੋਖਾਨਪੁਰ ਵਜੋਂ ਹੋਈ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਟੈਕਸ ਚਾਲਕ ਟਾਂਡਾ ਰੋਡ ਤੋਂ ਜਲੰਧਰ ਵੱਲ ਜਾ ਰਿਹਾ ਸੀ। ਰਸਤੇ ਵਿੱਚ ਜਦੋਂ ਲਾਜਵੰਤੀ ਦੇ ਨਜ਼ਦੀਕ ਇੱਕ ਵੱਡੇ ਪੁਲ ਕੋਲ ਪਹੁੰਚੇ ਤਾਂ ਅੱਗੇ ਤੋਂ ਇੱਕ ਟਰੱਕ ਆ ਰਿਹਾ ਸੀ ਜਿਸ ਦੀ ਰੌਸ਼ਨੀ ਕਾਰ ਚਾਲਕ ਦੀ ਅੱਖ ਵਿੱਚ ਪੈ ਗਈ ਤਾਂ ਉਹ ਅੱਗੇ ਕੁਝ ਵੀ ਨਹੀਂ ਦੇਖ ਸਕਿਆ ਅਤੇ ਕਾਰ ਬੇਕਾਬੂ ਹੋ ਗਈ।

Leave a Reply

Your email address will not be published. Required fields are marked *