ਨਵੀਂ ਦਿੱਲੀ, 11 ਜੂਨ – ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਦਾ ਕਹਿਣਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਰਾਸ਼ਨ ਨੂੰ ਹਰ ਘਰ ਪਹੁੰਚਾਉਣ ਦੀ ਗੱਲ ਕਰ ਰਹੇ ਹਨ ਜਦਕਿ ਉਹ ਦਿੱਲੀ ਦੇ ਲੋਕਾਂ ਨੂੰ ਆਕਸੀਜਨ ਮੁਹੱਈਆ ਕਰਵਾਉਣ ‘ਚ ਅਸਫਲ ਰਹੇ ਹਨ।ਦਿੱਲੀ ਸਰਕਾਰ ਰਾਸ਼ਨ ਮਾਫੀਆਂ ਦੇ ਕੰਟਰੋਲ ਅਧੀਨ ਹੈ। ਉਨ੍ਹਾਂ ਕਿਹਾ ਕਿ 34 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਇੱਕ ਰਾਸ਼ਟਰ, ਇੱਕ ਰਾਸ਼ਨ ਕਾਰਡ ਯੋਜਨਾ’ ਨੂੰ ਅਪਨਾਇਆ ਹੈ। ਸਿਰਫ 3 ਸੂਬਿਆ ਦਿੱਲੀ, ਪੱਛਮੀ ਬੰਗਾਲ ਅਤੇ ਅਸਮ ਨੇ ਇਸ ਨੂੰ ਨਹੀਂ ਅਪਨਾਇਆ ਹੈ।ਅਰਵਿੰਦਰ ਕੇਜਰੀਵਾਲ ਜਵਾਬ ਦੇਣ ਕਿ ਦਿੱਲੀ ‘ਚ ਇਹ ਯੋਜਨਾ ਕਿਉਂ ਲਾਗੂ ਨਹੀਂ ਕੀਤੀ ਗਈ।