ਫ਼ਿਰੋਜ਼ਪੁਰ, 11 ਜੂਨ – ਫ਼ਿਰੋਜ਼ਪੁਰ-ਜ਼ੀਰਾ ਮਾਰਗ ‘ਤੇ ਜੋੜੀਆਂ ਨਹਿਰ ‘ਤੇ ਮੋਟਰਸਾਈਕਲ ਸਵਾਰ ਇੱਕ ਅਧਿਆਪਕ ਨੇ ਪਰਿਵਾਰ ਸਮੇਤ ਮੋਟਰਸਾਈਕਲ ਰਾਜਸਥਾਨ ਫੀਡਰ ਵਿਚ ਸੁੱਟ ਦਿੱਤਾ ਸੀ।ਗੋਤਾਖੋਰਾਂ ਵੱਲੋਂ ਅਧਿਆਪਕ ਬੇਅੰਤ ਸਿੰਘ ਦੀ ਲਾਸ਼ ਅੱਜ ਸਵੇਰੇ ਰਾਜਸਥਾਨ ਫੀਡਰ ਦੇ ਘੱਲ ਖੁਰਦ ਪੁਲ ਨਜ਼ਦੀਕ ਤੋਂ ਬਰਾਮਦ ਕੀਤੀ ਗਈ ਸੀ ਜਦਕਿ ਉਸ ਦੇ 8 ਸਾਲਾਂ ਪੁੱਤਰ ਗੁਰਬਖਸ਼ ਸਿੰਘ ਦੀ ਲਾਸ਼ ਫ਼ਰੀਦਕੋਟ ਨੇੜਿਓ ਨਹਿਰ ‘ਚੋਂ ਮਿਲੀ ਹੈ। ਪਿਓ-ਪੁੱਤ ਦੀਆਂ ਲਾਸ਼ਾਂ ਮਿਲਣ ਤੋਂ ਬਾਅਦ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ।